06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਲੜਕੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਸੰਬੰਧੀ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 19-10-2025
ਫਗਵਾੜਾ, 18 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਕ ਲੜਕੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਅੱਧੀ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨੀਸ਼ਾ ਪੁੱਤਰੀ ਜੋਗਿੰਦਰਪਾਲ ਵਾਸੀ ਅਰੋੜਾ ਕਾਲੋਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 16 ਅਕਤੂਬਰ ਨੂੰ ਉਨ੍ਹਾਂ ਆਪਣੇ ਗੁਆਂਢੀਆਂ ਦੇ ਲੜਕੇ ਦੇ ਜਨਮ ਦਿਨ ਦਾ ਕੇਕ ਕੱਟਿਆ ਸੀ ਤਾਂ ਉਹ ਇਕੱਠੇ ਹੋਏ ਸਨ ਤਾਂ ਇੰਨੇ ਨੂੰ ਇੱਕ ਇੰਡੀਆ ਗੱਡੀ ਆਈ ਜਿਸ 'ਚ ਤਿੰਨ ਲੜਕੀਆਂ ਤੇ ਇੱਕ ਲੜਕਾ ਸੀ ਤੇ ਮੋਟਰਸਾਈਕਲ ਤੇ ਹੋਰ ਇੱਕ ਨੌਜਵਾਨ ਆਇਆ ਤੇ ਉਸਦੀ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ | ਜਿਸ ਸਬੰਧ 'ਚ ਪੁਲਿਸ ਨੇ ਅਵਿਨਾਸ਼ ਗੋਲੂ, ਨੂਨਾ, ਲਵਲੀ ਵਾਸੀ ਆਬਾਦੀ, ਸੋਨੀਆ ਵਾਸੀ ਹਦੀਆਬਾਦ ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਉਣ-ਐਚ.ਐਸ. ਵਾਲੀਆ <br/>
Ad Position 24
No active advertisement