06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵਲੋਂ ਦੀਵਾਲੀ ਮੌਕੇ ਮਹਿੰਦਰਾ ਯੂਵੋ 585 ਮਾਡਲ ਤੇ 1 ਲੱਖ ਦੀ ਛੋਟ

Ad Position 21
No active advertisement
ਅਜੀਤ ਡੈਸਕ 19-10-2025
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ)-ਪੰਜਾਬ ਵਿਚ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਭ ਤੋਂ ਵੱਡੇ ਡੀਲਰ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵੱਲੋਂ ਦੀਵਾਲੀ ਮੌਕੇ ਮਹਿੰਦਰਾ ਟਰੈਕਟਰ ਦੇ ਯੂਵੋ 585 ਮਾਡਲ ਤੇ 1 ਲੱਖ ਦੀ ਛੋਟ ਦਿੱਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ.ਡੀ ਸਤਨਾਮ ਸਿੰਘ ਗਿੱਲ ਅਤੇ ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਮਹਿੰਦਰਾ ਦਾ ਯੂਵੋਟੇਕ 585 ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁਕਾ ਹੈ ਅਤੇ ਇਸ ਸ਼ਰੇਣੀ ਦੇ ਸਾਰੇ ਟਰੈਕਟਰਾਂ ਤੋਂ ਉੱਤਮ ਹੈ | ਇਸ ਦੀ ਡੀਜ਼ਲ ਖਪਤ ਬਹੁਤ ਘੱਟ ਹੈ | ਇਹ ਛੋਟ ਇਸੇ ਮਾਡਲਾਂ ਦੇ ਫੋਰ ਬਾਈ ਫ਼ੋਰ ਮਾਡਲਾਂ ਤੇ ਵੀ ਲਾਗੂ ਰਹੇਗੀ | ਇਨ੍ਹਾਂ ਮਾਡਲਾਂ ਉੱਪਰ ਕੰਪਨੀ ਵੱਲੋਂ 6 ਸਾਲ ਦੀ ਗਰੰਟੀ ਦਿੱਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਮਹਿੰਦਰਾ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਮਹਿੰਦਰਾ ਕੰਪਨੀ ਦੇ ਸਾਰੇ ਮਾਡਲ ਕਿਸਾਨਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖਰੇ ਉਤਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਦੁਨੀਆਂ ਭਰ ਵਿਚ ਅੱਜ ਸਭ ਤੋਂ ਵੱਧ ਵਿਕਰੀ ਮਹਿੰਦਰਾ ਟਰੈਕਟਰ ਦੀ ਹੋ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਪੀ.ਐਸ ਨੋਵੋ ਮਾਡਲ ਵੀ ਲਾਂਚ ਕੀਤਾ ਜਾ ਰਿਹਾ ਹੈ,ਜਿਸ ਦਾ3531 ਸੀ.ਸੀ ਦਾ ਹੈਵੀ ਡਿਊਟੀ ਦਮਦਾਰ ਇੰਜਣ ਹੈ | ਇਸਦੀ ਲਿਫ਼ਟ ਕਪੈਸਟੀ 27 ਕੁਵਿੰਟਲ ਹੈ ਅਤੇ 18 ਗੇਅਰ ਹਨ | ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਇੰਡਸਟਰੀਜ਼ ਚ ਮਹਿੰਦਰਾ ਯੁਵੋ ਟੈਕ ਟਰੈਕਟਰ ਤੇ ਪਹਿਲੀ ਵਾਰ ਕੰਪਨੀ ਵੱਲੋਂ 6 ਸਾਲ ਦੀ ਗਾਰੰਟੀ ਦਿੱਤੀ ਗਈ ਹੈ ਤੇ ਇਹ ਡਬਲ ਕਲੱਚ , ਰਿਵਰਸ ਪੀ.ਟੀ.ਓ. , ਥਰੀ ਸਪੀਡ , ਆਲੂ ਵਾਸਤੇ ਸਪੈਸ਼ਲ ਟਰੈਕਟਰ ਹੈ | ਇਸ ਮੌਕੇ ਗਿੱਲ ਆਟੋਮੋਬਾਈਲ ਦੇ ਐਮ ਡੀ ਦਿਲਬਾਗ ਸਿੰਘ ਗਿੱਲ ਅਤੇ ਸਤਨਾਮ ਸਿੰਘ ਗਿੱਲ ਵੱਲੋਂ ਪਿੰਡ ਜੈਨਪੁਰ ਦੇ ਕਿਸਾਨ ਬਲਵਿੰਦਰ ਸਿੰਘ ਨੂੰ ਮਹਿੰਦਰਾ 655 ਡੋਰ ਬਾਈ ਫੋਰ ਦੀਆਂ ਚਾਬੀਆਂ ਦਿੱਤੀਆਂ ਗਈਆਂ | ਇਸ ਸਮੇਂ ਏਰੀਆ ਮੈਨੇਜਰ ਸੰਜੇ ਦੱਤ, ਦਲਜੀਤ ਸਿੰਘ ਜੈਨਪੁਰ, ਪਰਮਜੀਤ ਸਿੰਘ ਦਰੀਏਵਾਲ,ਬਾਵਾ ਭਗਤਪੁਰ, ਸਰਵਨ ਸਿੰਘ ਚੱਕਾਂ,ਰਣਯੋਧ ਸਿੰਘ,ਭੋਲਾ ਸਿੰਘ ਚੱਕ,ਬਾਬਾ ਸਮਸੇਰ ਸਿੰਘ, ਜੁਗਿੰਦਰ ਸਿੰਘ ਸਰਪੰਚ ਰਣਧੀਰ ਪੁਰ , ਗੁਰਦਾਸ ਸਿੰਘ ਸੇਲਜ ਮੈਨ, ਦੀਪਕ ਜੋਸ਼ੀ , ਅਮਨਦੀਪ ਕੌਰ ਮੈਨੇਜਰ ਵਰਕਸ਼ਾਪ, ਮਨਦੀਪ ਸਿੰਘ , ਰਘਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਗੁਰਤਾਗੱਦੀ ਦਿਵਸ ਮਨਾਇਆ <br/>
Ad Position 24
No active advertisement