ਖਲਵਾੜਾ, 18 ਅਕਤੂਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਵਿਖੇ ਸਕੂਲ ਮੁਖੀ ਜਸਵੀਰ ਲਾਲ ਦੀ ਅਗਵਾਈ ਹੇਠ ਦੀਵਾਲੀ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਦੀਵਾਲੀ ਨਾਲ ਸਬੰਧਿਤ ਕਲਾ ਕਿ੍ਤੀਆਂ ਅਤੇ ਰੰਗੋਲੀ ਆਦਿ ਬਣਾਈ ਗਈ | ਇਸ ਮੌਕੇ ਸਕੂਲ ਮੁਖੀ ਜਸਵੀਰ ਲਾਲ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਸ਼ੋਰ ਸ਼ਰਾਬੇ ਵਾਲੇ ਪਟਾਕਿਆਂ ਤੋਂ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਸਕੂਲ ਮੁਖੀ ਜਸਵੀਰ ਲਾਲ, ਮੈਡਮ ਪ੍ਰਵੀਨ, ਇੰਦਰਜੀਤ ਕੌਰ ਅਤੇ ਸੁਖਵੀਰ ਕੌਰ ਆਦਿ ਹਾਜ਼ਰ ਸਨ |