06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਚ ਟੀ.ਏ. ਦੀ ਸਿੱਧੀ ਭਰਤੀ ਲਈ ਸਿਖਲਾਈ ਸ਼ੁਰੂ-ਕੈਪਟਨ ਅਜੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 19-10-2025
ਕਪੂਰਥਲਾ, 18 ਅਕਤੂਬਰ (ਵਿ.ਪ੍ਰ.)-ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਦੇ ਇੰਚਾਰਜ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਨਵੰਬਰ ਵਿਚ ਹੋਣ ਵਾਲੇ ਟੀ.ਏ. ਦੀ ਸਿੱਧੀ ਭਰਤੀ ਲਈ ਕੈਂਪ ਵਿਚ ਸਿਖਲਾਈ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਚਾਹਵਾਨ ਨੌਜਵਾਨ ਕੈਂਪ ਵਿਚ ਆ ਕੇ ਸਰਕਾਰ ਵਲੋਂ ਦਿੱਤੀ ਜਾਂਦੀ ਮੁਫ਼ਤ ਸਿਖਲਾਈ ਤੋਂ ਲਾਭ ਉਠਾ ਸਕਦੇ ਹਨ | ਉਨ੍ਹਾਂ ਕਿਹਾ ਕਿ ਕੈਂਪ ਵਿਚ ਇਸ ਸਿਖਲਾਈ ਦੇ ਨਾਲ-ਨਾਲ ਫ਼ੌਜ/ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਵਿਚ ਭਰਤੀ ਲਈ ਸਰੀਰਕ ਤੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ | ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਮੁਫ਼ਤ ਰਿਹਾਇਸ਼ ਤੇ ਖਾਣਾ ਉਪਲਬਧ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਥੇਹ ਕਾਂਜਲਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦਾ ਵਿਦਿਆਰਥੀ ਬਿਨਲ ਸਿੰਘ ਖੇਡੇਗਾ ਸਟੇਟ ਲੈਵਲ ਕਰਾਟੇ ਚੈਂਪੀਅਨਸ਼ਿਪ 2025 <br/> ਅਗਲੀ ਖ਼ਬਰ ਖਲਵਾੜਾ ਦੇ ਆਪ ਆਗੂਆਂ ਨੇ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ <br/>
Ad Position 24
No active advertisement