05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਥਿੰਦ ਸੈਨੇਟਰੀ ਸਟੋਰ ਬੂਲਪੁਰ ਵਲੋਂ ਦੀਵਾਲੀ ਮੌਕੇ ਸੈਨੇਟਰੀ ਦੇ ਸਾਮਾਨ ਅਤੇ ਪੇਂਟ 'ਤੇ ਵਿਸ਼ੇਸ਼ ਛੋਟ

Ad Position 21
No active advertisement
ਅਜੀਤ ਡੈਸਕ 19-10-2025
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ) ਬਿਲਡਿੰਗ ਮੈਟੀਰੀਅਲ ਨਾਲ਼ ਸੰਬੰਧਿਤ ਇਲਾਕੇ ਦੇ ਵੱਡੇ ਮਲਟੀਸਟੋਰ ਥਿੰਦ ਸੈਨੇਟਰੀ ਸਟੋਰ ਬੂਲਪੁਰ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਸੈਨੈਟਰੀ ਦੇ ਸਮਾਨ, ਹਰ ਤਰ੍ਹਾਂ ਦੇ ਪੇਂਟ ਅਤੇ ਟਾਈਲਾਂ ਉੱਪਰ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਸੈਨੇਟਰੀ ਸਟੋਰ ਦੇ ਐਮ.ਡੀ ਮਨਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਰ ਵਿਚ ਬਰਾਂਡਡ ਕੰਪਨੀਆਂ ਦਾ ਸੈਨੇਟਰੀ ਦਾ ਸਾਮਾਨ, ਇੰਡੀਗੋ ਅਤੇ ਕਾਮਧੇਨੂ ਪੇਂਟ, ਹਰ ਤਰ੍ਹਾਂ ਦੀ ਬਰਾਂਡਡ ਟਾਇਲ, ਹਾਰਡਵੇਅਰ ਦਾ ਸਾਮਾਨ ਹਰ ਵਕਤ ਵਾਜਬ ਰੇਟਾਂ ਤੇ ਮੌਜੂਦ ਹੈ | ਉਨ੍ਹਾਂ ਨੇ ਕਿਹਾ ਕਿ ਗਾਹਕਾਂ ਨੂੰ ਹੁਣ ਜਲੰਧਰ, ਮੋਗੇ ਅਤੇ ਲੁਧਿਆਣੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਦੀਆਂ ਟਾਈਲਾਂ ਉਨ੍ਹਾਂ ਦੇ ਸਟੋਰ ਵਿਚ ਹਰ ਸਮੇਂ ਵਾਜਬ ਰੇਟਾਂ ਤੇ ਉਪਲੱਬਧ ਹਨ | ਇਸਤੋਂ ਇਲਾਵਾ ਹਰ ਤਰ੍ਹਾਂ ਦੀਆਂ ਬਿਲਡਿੰਗਾਂ ਬਣਾਉਣ ਲਈ ਵਰਤਿਆ ਜਾਣ ਵਾਲਾ ਸਮੁੱਚਾ ਸਮਾਨ ਇੱਕ ਹੀ ਛੱਤ ਥੱਲੇ ਮੌਜੂਦ ਹੈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਟੋਰ ਵਿਚ ਆਈ.ਐਸ.ਆਈ ਮਾਰਕਾ ਸਰੀਆ ਅਤੇ ਸੀਮੈਂਟ ਵੀ ਮੌਜੂਦ ਹੈ | ਉਨ੍ਹਾਂ ਨੇ ਕਿਹਾ ਗਾਹਕਾਂ ਦੇ ਘਰਾਂ ਤੱਕ ਹਰ ਤਰ੍ਹਾਂ ਦੇ ਸਾਮਾਨ ਨੂੰ ਪਹੁੰਚਾਉਣ ਦਾ ਖ਼ਾਸ ਪ੍ਰਬੰਧ ਹੈ |
Ad Position 22
No active advertisement
ਪਿਛਲੀ ਖ਼ਬਰ ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਵਿਖੇ ਦੀਵਾਲੀ ਸੰਬੰਧੀ ਵੱਖ-ਵੱਖ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪਿੰਡ ਮੇਤਲਾ ਵਿਚ ਗਿਆਰ੍ਹਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ 26 ਨੂੰ -ਜਸਵੰਤ ਸਿੰਘ ਨਿਰਵਾਲ <br/>
Ad Position 24
No active advertisement