ਸੁਲਤਾਨਪੁਰ ਲੋਧੀ, 18 ਅਕਤੂਬਰ (ਨਰੇਸ਼ ਹੈਪੀ)-ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਕਰਵਾਏ ਗਏ 69ਵੇਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡ ਮੁਕਾਬਲੇ 2025-26 ਵਿਚ ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਸਕੂਲ ਦਾ ਨਾਮ ਚਮਕਾਇਆ ਹੈ ਸਗੋਂ ਪੂਰੇ ਇਲਾਕੇ ਵਿਚ ਮਾਣ ਦਾ ਮਾਹੌਲ ਪੈਦਾ ਕੀਤਾ ਹੈ | ਲਿਵਰਾਜ ਸਿੰਘ (ਅੰਡਰ-17) ਰਿਲੇ ਰੇਸ ਵਿਚ ਸੋਨਾ, 100 ਮੀਟਰ ਦੌੜ ਵਿਚ ਚਾਂਦੀ, ਲਾਂਗ ਜੰਪ ਵਿਚ ਕਾਂਸੀ, ਅਰਸ਼ਪ੍ਰੀਤ ਸਿੰਘ (ਅੰਡਰ-17) 400 ਮੀਟਰ ਰਿਲੇ ਰੇਸ ਵਿਚ ਸੋਨਾ, 400 ਮੀਟਰ ਰਿਲੇ ਰੇਸ ਵਿਚ ਸੋਨਾ, ਗੁਰਸ਼ਾਨ ਸਿੰਘ (ਅੰਡਰ-17) 400 ਮੀਟਰ ਰਿਲੇ ਰੇਸ ਵਿਚ ਸੋਨਾ, ਨਵਰਾਜ ਸਿੰਘ (ਅੰਡਰ-19) 400 ਮੀਟਰ ਰਿਲੇ ਰੇਸ ਵਿਚ ਕਾਂਸੀ, ਵਰੂਣਦੀਪ ਸਿੰਘ (ਅੰਡਰ-19) 400 ਮੀਟਰ ਰਿਲੇ ਰੇਸ ਵਿਚ ਕਾਂਸੀ, ਯੁਵਰਾਜ ਸਿੰਘ (ਅੰਡਰ-19) 400 ਮੀਟਰ ਰਿਲੇ ਰੇਸ ਵਿਚ ਕਾਂਸੀ, ਏਕਮਜੋਤ ਸਿੰਘ (ਅੰਡਰ-14) 200 ਮੀਟਰ ਦੌੜ ਵਿਚ ਚਾਂਦੀ, 400 ਮੀਟਰ ਦੌੜ ਵਿਚ ਕਾਂਸੀ ਤਗਮੇ ਜਿੱਤੇ | ਇਹ ਉਪਲਬਧੀਆਂ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਕੋਚਿੰਗ ਟੀਮ ਦੀ ਰਹਿਨੁਮਾਈ ਦਾ ਨਤੀਜਾ ਹਨ | ਇਸ ਮੌਕੇ ਸ਼੍ਰੀਮਤੀ ਗੁਰਵਿੰਦਰ ਕੌਰ ਬਲ, ਸੋਢੀ ਰਾਮ, ਅਲਤਾਫ ਅਤੇ ਓਾਕਾਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਰਾਜ ਪੱਧਰ 'ਤੇ ਆਪਣੀ ਖੇਡ ਪ੍ਰਭੂਤਾ ਸਾਬਤ ਕੀਤੀ | ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਵਿਜੇਤਾ ਵਿਦਿਆਰਥੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਸਾਰੇ ਭਾਗੀਦਾਰਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਹ ਸਫਲਤਾ ਬਿ੍ਟਿਸ਼ ਸਕੂਲ ਦੀ ਮਜ਼ਬੂਤ ਖੇਡ ਸੰਸਕਾਰ ਤੇ ਸ਼ਾਨਦਾਰ ਕੋਚਿੰਗ ਦਾ ਨਤੀਜਾ ਹੈ | ਪਿੰ੍ਰਸੀਪਲ ਸ਼੍ਰੀਮਤੀ ਸੁਨੀਤਾ ਸਭਰਵਾਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ''ਜਦੋਂ ਹੌਸਲੇ ਬੁਲੰਦ ਹੁੰਦੇ ਹਨ ਤਾਂ ਮੰਜ਼ਿਲਾਂ ਆਪ ਰਾਹ ਦਿਖਾਉਂਦੀਆਂ ਹਨ | ਸਾਡੇ ਵਿਦਿਆਰਥੀਆਂ ਨੇ ਸਾਬਤ ਕੀਤਾ ਹੈ ਕਿ ਜੇ ਲਕਸ਼ ਸਾਫ਼ ਹੋਵੇ ਤਾਂ ਸਫਲਤਾ ਨਿਸ਼ਚਿਤ ਹੈ | ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਤੁਸੀਂ ਰਾਜ ਹੀ ਨਹੀਂ ਰਾਸ਼ਟਰੀ ਪੱਧਰ 'ਤੇ ਵੀ ਤਿਰੰਗਾ ਲਹਿਰਾਉ | ਮਾਪਿਆਂ, ਅਧਿਆਪਕਾਂ ਅਤੇ ਪੂਰੇ ਸਕੂਲ ਪਰਿਵਾਰ ਨੇ ਇਨ੍ਹਾਂ ਜੇਤੂਆਂ 'ਤੇ ਮਾਣ ਪ੍ਰਗਟਾਇਆ ਹੈ | ਬਿ੍ਟਿਸ਼ ਵਿਕਟੋਰੀਆ ਸਕੂਲ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਇੱਥੇ ਸਿੱਖਿਆ ਦੇ ਨਾਲ-ਨਾਲ ਖੇਡ ਪ੍ਰਤਿਭਾ ਨੂੰ ਵੀ ਪੂਰਾ ਮੰਚ ਅਤੇ ਸਨਮਾਨ ਦਿੱਤਾ ਜਾਂਦਾ ਹੈ |