05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਦੀਵਾਲੀ ਮੇਲੇ ਮੌਕੇ ਲੱਗੀਆਂ ਰੌਣਕਾਂ <br/>

Ad Position 21
No active advertisement
ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਪਵਨ ਖਰਬੰਦਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿੱਚ ਦਿਵਾਲੀ ਦੇ ਪਾਵਨ ਮੌਕੇ 'ਤੇ ਰੰਗਾ-ਰੰਗ ਦਿਵਾਲੀ ਮੇਲਾ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਮੁੱਲਾਂ ਦੀ ਪ੍ਰੇਰਣਾ ਕਰਨੀ ਅਤੇ ਤਿਉਹਾਰਾਂ ਰਾਹੀਂ ਏਕਤਾ ਅਤੇ ਖੁਸ਼ੀ ਦਾ ਸੰਦੇਸ਼ ਦੇਣਾ ਸੀ ¢ ਮੇਲੇ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ, ਚੇਅਰਪਰਸਨ ਜਗਦੀਪ ਕੌਰ, ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ¢ ਵਿਦਿਆਰਥੀਆਂ ਨੇ ਰੰਗੋਲੀ, ਦੀਵੇ ਸਜਾਵਟ, ਕੈਂਡਲ ਡੈਕੋਰੇਸ਼ਨ, ਮਿਠਾਈ ਸਟਾਲ, ਖਾਣ-ਪੀਣ ਦੇ ਸਟਾਲ ਅਤੇ ਵੱਖ-ਵੱਖ ਖੇਡਾਂ ਜਿਵੇਂ ਫਨ ਗੇਮ, ਤੰਬੋਲਾ ਗੇਮ, ਲੱਕੀ ਡਿੱਪ, ਗੰਨ ਸ਼ੂਟ ਆਦਿ ਵਿੱਚ ਭਾਗ ਲਿਆ¢ ਸਕੂਲ ਦੇ ਹਰ ਸੈਕਸ਼ਨ ਨੇ ਆਪਣਾ ਵਿਸ਼ੇਸ਼ ਸਟਾਲ ਲਗਾਇਆ, ਜਿਸ ਵਿੱਚ ਰਚਨਾਤਮਿਕਤਾ ਅਤੇ ਉਤਸ਼ਾਹ ਦੇ ਨਜ਼ਾਰੇ ਦੇਖਣ ਨੂੰ ਮਿਲੇ¢ ਕਲਾਸਾਂ ਵੱਲੋਂ ਤਿਆਰ ਕੀਤੇ ਡਾਂਸ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਮੇਲੇ ਦਾ ਮੁੱਖ ਆਕਰਸ਼ਣ ਬਣਾਇਆ¢ ਵਿਦਿਆਰਥੀਆਂ ਨੇ ਦਿਵਾਲੀ ਦੇ ਮਹੱਤਵ ਨੂੰ ਦਰਸਾਉਂਦੇ ਛੋਟੇ ਨਾਟਕ ਪੇਸ਼ ਕੀਤੇ ¢ ਇਸ ਮੌਕੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਅਤੇ ਸਭ ਨੇ ਬੱਚਿਆਂ ਦੀ ਪ੍ਰਸਤੁਤੀ ਦੀ ਪ੍ਰਸ਼ੰਸਾ ਕੀਤੀ ¢ ਉਨ੍ਹਾਂ ਨੇ ਸਭ ਨੂੰ ਇਕੋਫਰੈਂਡਲੀ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ¢ ਮੇਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਸਭ ਨੂੰ ਦਿਵਾਲੀ ਦੀਆਂ ਸ਼ੱੁਭਕਾਮਨਾਵਾਂ ਦਿੱਤੀਆਂ ਗਈਆਂ¢

Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਨੇ ਕੀਤੇ ਸ਼ਰਾਬ ਕਾਰੋਬਾਰੀ ਮਾਲਾਮਾਲ, ਰੋਜ਼ਾਨਾ ਦੀ ਵਧੀ 50 ਲੱਖ ਦੀ ਵਿਕਰੀ <br/> ਅਗਲੀ ਖ਼ਬਰ ਸ਼ਹਿਰ ਵਿੱਚ ਦੀਵਾਲੀ ਨੂੰ ਲੈ ਕੇ ਲੱਗੀਆਂ ਰੌਣਕਾਂ, ਲੋਕਾਂ ਨੇ ਕੀਤੀ ਧਨਤੇਰਸ 'ਤੇ ਖ਼ਰੀਦਦਾਰੀ <br/>
Ad Position 24
No active advertisement