05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਦੇ ਬੱਚਿਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 19-10-2025
ਖਲਵਾੜਾ, 18 ਅਕਤੂਬਰ (ਮਨਦੀਪ ਸਿੰਘ ਸੰਧੂ)- ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਦੇ ਵਿਦਿਆਰਥੀ ਬਲਾਕ ਪੱਧਰੀ ਖੇਡਾਂ ਵਿਚ ਮੱਲਾਂ ਮਾਰ ਕੇ ਸਕੂਲ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਸਮੂਹ ਸਟਾਫ਼ ਵਲੋਂ ਸਕੂਲ ਮੁਖੀ ਜਸਵੀਰ ਲਾਲ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਜਸਵੀਰ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਡਮਿੰਟਨ ਵਿਚ ਕੁੜੀਆਂ ਦੀ ਟੀਮ ਪਹਿਲੇ ਅਤੇ ਮੁੰਡਿਆਂ ਦੀ ਟੀਮ ਦੂਜੇ ਸਥਾਨ ਤੇ ਰਹੀ ਜਦਕਿ 400 ਮੀਟਰ ਦੌੜ ਵਿਚ ਅਰਮਾਨ ਪਹਿਲੇ ਸਥਾਨ ਤੇ, ਗੋਲਾ ਸੁੱਟਣ ਵਿਚ ਪਿ੍ੰਸ ਦੂਜੇ ਸਥਾਨ ਤੇ ਅਤੇ 600 ਮੀਟਰ ਦੌੜ ਚ ਸ਼ਿਖਾ ਤੀਜੇ ਸਥਾਨ ਤੇ ਰਹੇ | ਇਸ ਮੌਕੇ ਸਕੂਲ ਮੁਖੀ ਜਸਵੀਰ ਲਾਲ, ਮੈਡਮ ਪ੍ਰਵੀਨ, ਇੰਦਰਜੀਤ ਕੌਰ ਅਤੇ ਸੁਖਵੀਰ ਕੌਰ ਵਲੋਂ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੋਹੀਆਂ ਚੌਕੀ ਪੁਲਿਸ ਵਲੋਂ 7 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਬਾਬਾ ਕਰਤਾਰ ਸਿੰਘ ਤੇ ਬਾਬਾ ਤਰਲੋਚਨ ਸਿੰਘ ਦੀ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ <br/>
Ad Position 24
No active advertisement