ਫਗਵਾੜਾ, 2 ਨਵੰਬਰ (ਚਾਨਾ)-ਪਰਾਲੀ ਨੂੰ ਅੱਗ ਲਗਾ ਕੇ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕਰਨ ਦੇ ਸੰਬੰਧ 'ਚ ਸਦਰ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਥਾਣੇਦਾਰ ਗੁਰਮੁਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਪਰਾਲੀ ਨੂੰ ਅੱਗ ਲਗਾਉਣ ਸੰਬੰਧੀ ਲੋਕੇਸ਼ਨ ਕਲੱਸਟਰ ਅਫ਼ਸਰ ਸੁਰਪ੍ਰੀਤ ਕੌਰ ਪੰਚਾਇਤ ਸੈਕਟਰੀ ਤੇ ਹਲਕਾ ਪਟਵਾਰੀ ਦੁਆਰਾ ਰਿਪੋਰਟ ਮਿਲੀ | ਜਿਸ ਸੰਬੰਧ 'ਚ ਪੁਲਿਸ ਨੇ ਗੁਰਮੇਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਖਲਵਾੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |