28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੰਪਿਊਟਰ ਅਜੋਕੇ ਯੁੱਗ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ-ਪ੍ਰੋ. ਅਮਨਪ੍ਰੀਤ ਕੌਰ

Ad Position 21
No active advertisement
ਅਜੀਤ ਡੈਸਕ 03-11-2025
ਕਪੂਰਥਲਾ, 2 ਨਵੰਬਰ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੇ ਕੰਪਿਊਟਰ ਵਿਭਾਗ ਵਲੋਂ ਇਕ ਰੋਜ਼ਾ 'ਕੰਪਿਊਟਰ ਲਿਟਰੇਸੀ ਐਂਡ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਕਾਲਜ ਦੇ ਕੰਪਿਊਟਰ ਵਿਭਾਗ ਦੀ ਪ੍ਰੋ. ਅਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਕੰਪਿਊਟਰ ਦੀ ਇਤਿਹਾਸਕ ਪਿੱਠ ਭੂਮੀ, ਇਸ ਦੀ ਰੋਜ਼ਾਨਾ ਜੀਵਨ ਵਿਚ ਮਹੱਤਤਾ ਤੇ ਸੁਰੱਖਿਅਤ ਆਨਲਾਈਨ ਵਰਤੋਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੰਪਿਊਟਰ ਅਜੋਕੇ ਸਮੇਂ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ, ਜਿਸ ਨੇ ਸਿੱਖਿਆ, ਦਫ਼ਤਰੀ ਕੰਮਕਾਜ, ਸੰਚਾਰ, ਬੈਂਕਿੰਗ ਤੇ ਮਨੋਰੰਜਨ ਦੇ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਲਾਭ ਤੇ ਨੁਕਸਾਨ ਬਾਰੇ ਜਾਣੂ ਕਰਵਾਇਆ ਤੇ ਕਿਹਾ ਕਿ ਜਿੱਥੇ ਕੰਪਿਊਟਰ ਸਮੇਂ ਦੀ ਬੱਚਤ, ਤੇਜੀ ਨਾਲ ਕੰਮਕਾਜ ਤੇ ਵਿਸ਼ਵ ਪੱਧਰ 'ਤੇ ਜਾਣਕਾਰੀ ਪਹੁੰਚਾਉਣ ਦਾ ਮਾਧਿਅਮ ਹੈ, ਉੱਥੇ ਇਸ ਦੀ ਗਲਤ ਵਰਤੋਂ ਸਿਹਤ ਸਬੰਧੀ ਸਮੱਸਿਆਵਾਂ, ਸਾਈਬਰ ਕ੍ਰਾਈਮ ਤੇ ਨਿੱਜਤਾਂ ਦੇ ਖ਼ਤਰੇ ਵੀ ਪੈਦਾ ਕਰ ਸਕਦੀ ਹੈ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਡਿਜੀਟਲ ਤਕਨੀਕੀ ਦੀ ਸਹੀ ਸਮਝ ਤੇ ਇਸ ਦਾ ਸੰਤੁਲਿਤ ਪ੍ਰਯੋਗ ਇਕ ਸੂਝਵਾਨ ਨਾਗਰਿਕ ਦੀ ਪਹਿਚਾਣ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਤਕਨੀਕ ਨੂੰ ਸਿਰਫ਼ ਮਨੋਰੰਜਨ ਲਈ ਨਹੀਂ, ਸਗੋਂ ਗਿਆਨ ਤੇ ਰਚਨਾਤਮਿਕ ਦੇ ਵਿਕਾਸ ਲਈ ਵਰਤਣਾ ਚਾਹੀਦਾ ਹੈ | ਕਾਲਜ ਦੇ ਐਨ.ਐਸ.ਐਸ. ਯੂਨਿਟ ਤੇ ਆਈ.ਟੀ. ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੀ ਸਮਾਪਤੀ 'ਤੇ ਐਨ.ਐਸ.ਐਸ. ਵਿੰਗ ਦੀ ਇੰਚਾਰਜ ਪ੍ਰੋ. ਕੁਲਦੀਪ ਕੌਰ ਨੇ ਕਾਲਜ ਦੇ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੰਡ ਕੂਕਾ ਵਿਖੇ ਕਰਵਾਈ ਚੋਣ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਵਾਲ ਵਾਲ ਬਚੇ
Ad Position 24