12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਤੋਂ ਸਜਾਇਆ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 04-11-2025
ਫਗਵਾੜਾ, 3 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਮੌਕੇ ਫਗਵਾੜਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿੰਮਾਂ ਵਾਲੀ ਰੋਡ ਤੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਤ ਤੋਂ ਆਰੰਭ ਹੋ ਕੇ ਰਾਮਗੜ੍ਹੀਆ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਬਾਂਸਾ ਬਾਜ਼ਾਰ, ਗਾਂਧੀ ਚੌਕ, ਗੁੜ ਮੰਡੀ ਚੌਕ, ਭਾਂਡਿਆਂ ਵਾਲਾ ਬਾਜ਼ਾਰ, ਲੋਹਾ ਮੰਡੀ, ਰੇਲਵੇ ਰੋਡ, ਗੁਰਦੁਆਰਾ ਅਕਾਲੀਆ, ਛੱਤੀ ਖੂਹ, ਸਰਾਏ ਰੋਡ, ਸਿਨੇਮਾ ਰੋਡ, ਭੋਗਲ ਪੈਟਰੋਲ ਪੰਪ, ਹੁਸ਼ਿਆਰਪੁਰ ਰੋਡ, ਫੁੱਲ ਵਾਲਾ ਚੌਂਕ, ਟੂਟੀਆਂ ਵਾਲਾ ਚੌਕ, ਟੂਟੀਆਂ ਵਾਲਾ ਗੁਰਦੁਆਰਾ, ਮੁਹੱਲਾ ਸ੍ਰੀ ਗੁਰੂ ਅਰਜਨ ਪੁਰਾ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਵਿਚ ਵੱਖ-ਵੱਖ ਸਕੂਲੀ ਬੱਚੇ, ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀ ਨੇ ਸ਼ਮੂਲੀਅਤ ਕੀਤੀ | ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ | ਥਾਂ-ਥਾਂ 'ਤੇ ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਦੇ ਲੰਗਰ ਲਗਾਏ ਗਏ | ਇਸ ਨਗਰ ਕੀਰਤਨ ਵਿਚ ਪ੍ਰਬੰਧਕਾਂ ਵਲੋਂ ਪੁੱਜੇ ਹੋਏ ਲੀਡਰਾਂ ਦਾ ਮੋਹਨ ਸਿੰਘ ਗਾਂਧੀ ਪ੍ਰਧਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਪੁਲਿਸ ਵਲੋਂ ਨਗਰ ਕੀਰਤਨ ਦੌਰਾਨ ਸਲਾਮੀ ਦੀ ਦਿੱਤੀ ਗਈ | ਐਸ. ਪੀ. ਫਗਵਾੜਾ ਵਲੋਂ ਨਗਰ ਕੀਰਤਨ ਦੇ ਰੂਟ ਸੰਬੰਧੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਵਾਲੀਆ ਵਲੋਂ ਅਦਾ ਕੀਤੀ ਗਈ | ਇਸ ਮੌਕੇ ਸੰਤ ਪਰਮੇਸ਼ਰ ਸਿੰਘ ਭੋਗਪੁਰ ਵਾਲੇ, ਸੰਤ ਜਸਵਿੰਦਰਪਾਲ ਪੰਡਵਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਥ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ ਸ਼ੋ੍ਰਮਣੀ ਅਕਾਲੀ ਦਲ, ਰਜਿੰਦਰ ਸਿੰਘ ਚੰਦੀ ਦਿਹਾਤੀ ਹਲਕਾ ਇੰਚਾਰਜ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਮੈਡਮ ਅਨੀਤਾ ਸੋਮ ਪ੍ਰਕਾਸ਼, ਮੇਅਰ ਰਾਮਪਾਲ ਉੱਪਲ, ਅਵਤਾਰ ਸਿੰਘ ਭੁੰਗਰਨੀ ਸੂਬਾਈ ਅਕਾਲੀ ਆਗੂ, ਧਰਮਿੰਦਰ ਕੁਮਾਰ ਟੋਨੀ, ਬਲਜੀਤ ਸਿੰਘ ਵਾਲੀਆ, ਹਰਵਿੰਦਰ ਸਿੰਘ ਲਵਲੀ ਵਾਲੀਆ, ਸਤਨਾਮ ਸਿੰਘ ਅਰਸ਼ੀ, ਅਵਤਾਰ ਸਿੰਘ ਮੰਡ ਸੀਨੀਅਰ ਭਾਜਪਾ ਆਗੂ, ਦਲਜੀਤ ਰਾਜੂ ਦਰਵੇਸ਼ ਪਿੰਡ, ਜਤਿੰਦਰਪਾਲ ਸਿੰਘ ਪਲਾਹੀ, ਗੁਰਦੀਪ ਸਿੰਘ ਖੇੜਾ, ਕੁਲਵਿੰਦਰ ਸਿੰਘ ਕਿੰਦਾ, ਅੰਮਿ੍ਤਪਾਲ ਸਿੰਘ ਖੁਰਮਪੁਰ, ਅਵਤਾਰ ਸਿੰਘ ਮੰਗੀ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਅਰੁਣ ਖੋਸਲਾ ਸਾਬਕਾ ਮੇਅਰ, ਅਸ਼ੋਕ ਭਾਟੀਆ, ਵਰਿੰਦਰ ਸਿੰਘ ਕੰਬੋਜ, ਜਸਵਿੰਦਰ ਸਿੰਘ ਭਗਤਪੁਰਾ, ਸਤਵੀਰ ਸਿੰਘ ਵਾਲੀਆ, ਕੇ ਕੇ ਸਰਦਾਨਾ, ਸਤਵਿੰਦਰ ਸਿੰਘ ਘੁੰਮਣ, ਤਜਿੰਦਰ ਸਿੰਘ ਬਾਵਾ, ਤਵਿੰਦਰ ਰਾਮ ਚੇਅਰਮੈਨ, ਅਸ਼ੋਕ ਕੁਲਥਮ, ਜੋੜਾ ਜਿਊਲਰਜ਼, ਆਸ਼ੂ ਸਾਂਪਲਾ, ਗੁਰਮੁਖ ਸਿੰਘ, ਮੋਹਨ ਸਿੰਘ ਗਾਧੀ, ਮੋਹਨ ਸਿੰਘ ਸਾਈਾ, ਪਰਮਜੀਤ ਸਿੰਘ ਖੁਰਾਣਾ, ਜਸਵੀਰ ਸਿੰਘ ਭੁੱਲਾਰਾਈ, ਗੁਰਮੁਖ ਸਿੰਘ, ਅਜੀਤ ਸਿੰਘ ਵਾਲੀਆ, ਬੰਟੀ ਵਾਲੀਆ ਸ਼ਹਿਰੀ ਪ੍ਰਧਾਨ ਕਾਂਗਰਸ, ਗੁਰਜੀਤ ਪਾਲ ਵਾਲੀਆ, ਪਰਮਜੀਤ ਕੌਰ ਕੰਬੋਜ ਸਾਬਕਾ ਕੌਂਸਲਰ, ਸਰਬਜੀਤ ਕੌਰ ਸਾਬਕਾ ਕੌਂਸਲਰ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ ਕੌਲਸਰ, ਹਰਜੀਤ ਸਿੰਘ ਕਿੰਨੜਾ, ਜੋਗਾ ਸਿੰਘ ਢੱਡੇ, ਬਹਾਦਰ ਸਿੰਘ ਸੰਗਤਪੁਰ, ਜਥੇਦਾਰ ਸਰੂਪ ਸਿੰਘ ਖਲਵਾੜਾ, ਸੰਜੂ ਚੈਲ, ਬੱਲੂ ਵਾਲੀਆ, ਸਰਬਰ ਗੁਲਾਮ ਸੱਬਾ, ਨਰਿੰਦਰ ਸਿੰਘ ਗੋਲਡੀ, ਜੋਗਿੰਦਰ ਸਿੰਘ ਘਟੌੜ, ਪ੍ਰਦੀਪ ਸਿੰਘ ਬਸਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਸੰਬੰਧੀ ਅੱਜ ਸੁਲਤਾਨਪੁਰ ਲੋਧੀ ਦੀਆਂ ਵਿੱਦਿਅਕ ਸੰਸਥਾਵਾਂ 'ਚ ਛੁੱਟੀ-ਡੀ.ਸੀ. ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Ad Position 24