ਢਿਲਵਾਂ, 3 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਵਿਚ ਅੱਜ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਦੀ ਯਾਦ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਕਾਲਜ ਹਰ ਸਾਲ ਸਰਦਾਰ ਜੀ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਏਕਤਾ ਦਿਵਸ ਦੇ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਕੁੱਝ ਵਿਦਿਆਰਥੀਆਂ ਨੇ ਵਿਭਿੰਨਤਾ ਵਿਚ ਏਕਤਾ, ਭਾਰਤ ਦੀ ਵਿਕਾਸ ਅਤੇ ਏਕਤਾ, ਰਾਸ਼ਟਰੀ ਏਕਤਾ ਅਤੇ ਸ਼ਾਂਤੀ, ਭਾਰਤ ਦਾ ਇੱਕੋ ਇਕ ਉਦੇਸ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਅਜਿਹੇ ਪ੍ਰੋਗਰਾਮ ਭਾਰਤ ਦੇ ਨਾਗਰਿਕਾਂ ਵਿਚ ਆਪਸੀ ਸਦਭਾਵਨਾ ਬਣਾਈ ਰੱਖਣ ਲਈ ਇਕ ਵਧੀਆ ਕਦਮ ਹਨ ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ | ਇਸ ਮੌਕੇ ਡਿਪਸ ਸੰਸਥਾਵਾਂ ਦੇ ਸਹਾਇਕ ਡਾਇਰੈਕਟਰ ਜਗੀਰ ਸਿੰਘ, ਕਾਲਜ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ ਅਤੇ ਲੈਕਚਰਾਰ ਸੁਖਮਿੰਦਰਬੀਰ ਕੌਰ, ਲਵਲੀ ਸ਼ਰਮਾ, ਡਾ. ਕੰਵਲਪ੍ਰੀਤ ਕੌਰ, ਰਿਚੀ ਆਦਿ ਮੌਜੂਦ ਸਨ |