ਸਰਦੀ ਦੀ ਪਈ ਪਹਿਲੀ ਧੁੰਦ ਨੇ ਕੀਤੀ ਆਵਾਜਾਈ ਦੀ ਰਫ਼ਤਾਰ ਮੱਠੀ
ਅਜੀਤ ਡੈਸਕ
19-12-2025
ਧੁੰਦ ਨੇ ਵਾਹਨਾਂ ਦੀ ਰਫ਼ਤਾਰ ਕੀਤੀ ਹੌਲੀ
ਜ਼ਿਲ੍ਹਾ ਕਪੂਰਥਲਾ ਦੀ ਅਗਵਾਈ ਕਰਦਾ ਅਤੇ ਮਾਝੇ ਨੂੰ ਦੁਆਬੇ ਨਾਲ ਜੋੜਨ ਵਾਲੇ ਜੀ.ਟੀ. ਰੋਡ ਢਿਲਵਾਂ ਸਮੇਤ ਆਸ ਪਾਸ ਦੇ ਖੇਤਰਾਂ ਵਿਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਪਈ ਹੈ ਤੇ ਇਸ ਦੌਰਾਨ ਰਾਸ਼ਟਰੀ ਰਾਜ ਮਾਰਗ 'ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਸੁਸਤ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧਣਾ ਪੈ ਰਿਹਾ | ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਜਿੱਥੇ ਚੰਗੀ ਧੁੱਪ ਨਿਕਲ ਰਹੀ ਸੀ ਤੇ ਲੋਕਾਂ ਵਿਚ ਸਰਦੀ ਆਈ ਨਹੀਂ ਦੀ ਚਰਚਾ ਚੱਲ ਰਹੀ ਸੀ ਪਰ ਉੱਥੇ ਅੱਜ ਸਾਰਾ ਦਿਨ ਅਤੇ ਸ਼ਾਮ ਨੂੰ ਹੋਰ ਧੁੰਦ ਵਧਣ ਨਾਲ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਉੱਥੇ ਬਾਜ਼ਾਰਾਂ ਵਿਚ ਵੀ ਲੋਕਾਂ ਦੀ ਆਮਦ ਘੱਟ ਦੇਖਣ ਨੂੰ ਮਿਲ ਰਹੀ ਹੈ |