13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹਾਈ ਸਕੂਲ ਖਲਵਾੜਾ ਵਿਖੇ ਵਿਦਿਆਰਥੀਆਂ ਦੀ 'ਕਚਰੇ ਤੋਂ ਕਮਾਈ' ਵਿਸ਼ੇ 'ਤੇ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 26-12-2025
ਖਲਵਾੜਾ, 25 ਦਸੰਬਰ (ਮਨਦੀਪ ਸਿੰਘ ਸੰਧੂ)-ਮੁੱਖ ਅਧਿਆਪਕ ਸਤੀਸ਼ ਕੁਮਾਰ ਦੇ ਯੋਗ ਮਾਰਗ ਦਰਸ਼ਨ ਅਤੇ ਸਾਇੰਸ ਮਿਸਟੈੱ੍ਰਸ ਜੋਤੀ ਕੁਮਾਰੀ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਈਕੋ ਕਲੱਬ ਮੈਂਬਰ ਵਿਦਿਆਰਥੀਆਂ ਦੀ 'ਕਚਰੇ ਤੋਂ ਕਮਾਈ' ਵਿਸ਼ੇ ਉੱਤੇ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ ਈਕੋ ਕਲੱਬ ਕੋਆਰਡੀਨੇਟਰ ਸ੍ਰੀਮਤੀ ਜੋਤੀ ਕੁਮਾਰੀ ਦੁਆਰਾ ਵਿਦਿਆਰਥੀਆਂ ਨੂੰ ਕਚਰੇ ਤੋਂ ਰੋਜ਼ਾਨਾ ਵਰਤੋਂ ਜਾਂ ਸਜਾਵਟ ਦਾ ਸਮਾਨ ਬਣਾਉਣ ਦੀ ਸਿਖਲਾਈ ਦਿੱਤੀ ਗਈ | ਵਿਦਿਆਰਥੀਆਂ ਨੇ ਘਰ ਤੇ ਸਕੂਲ ਤੋਂ ਇਕੱਠਾ ਕੀਤੇ ਕਚਰੇ ਤੋਂ ਕਈ ਸੁੰਦਰ ਅਤੇ ਉਪਯੋਗੀ ਵਸਤੂਆਂ ਬਣਾਈਆਂ | ਬਾਅਦ ਵਿਚ ਇਨ੍ਹਾਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਵਰਕਸ਼ਾਪ ਵਿਚ ਬੀ.ਆਰ.ਸੀ. ਸ਼੍ਰੀ ਰੌਸ਼ਨ ਲਾਲ ਮੁੱਖ ਮਹਿਮਾਨ ਤੇ ਐਸ.ਐਮ.ਸੀ. ਚੇਅਰਮੈਨ ਪੂਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮੂਹ ਭਾਗੀਦਾਰ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਫੁੱਲਾਂ ਵਾਲੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਹਰਸਿਮਰਨ ਸਿੰਘ, ਰਜਿੰਦਰ ਕੌਰ, ਸਵਿਤਾ ਪਵਾਰ, ਅਤਿਕਾ ਧੀਰ, ਪੂਜਾ ਸੂਦ, ਆਸ਼ਾ ਰਾਣੀ, ਜੋਤੀ ਕੁਮਾਰੀ, ਰਚਨਾ ਦੇਵੀ, ਦੀਪਾਵਲੀ, ਸੁਖਵਿੰਦਰ ਕੌਰ ਆਦਿ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਓਪਨ ਡੋਰ ਚਰਚ ਖੋਜੇਵਾਲ ਵਿਖੇ ਮਨਾਇਆ ਕ੍ਰਿਸਮਸ ਦਾ ਤਿਉਹਾਰ
Ad Position 24