ਕਪੂਰਥਲਾ, 25 ਦਸੰਬਰ (ਸਡਾਨਾ)-ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਇਨਰਵੀਲ ਕਲੱਬ ਵਲੋਂ ਝੁੱਗੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਸਰਦੀ ਦੇ ਮੌਸਮ ਦੌਰਾਨ ਠੰਡ ਤੋਂ ਬਚਣ ਲਈ ਰਜਾਈਆਂ ਭੇਟ ਕੀਤੀਆਂ ਗਈਆਂ | ਕਲੱਬ ਦੇ ਪ੍ਰਧਾਨ ਡਾ. ਮੀਨਾ ਸੇਠੀ ਦੀ ਅਗਵਾਈ ਹੇਠ ਇਨਰਵੀਲ ਦੇ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਡਾ. ਸੁਰਜੀਤ ਕੌਰ, ਸੋਨਿਕਾ ਗੁਪਤਾ ਤੇ ਹੋਰ ਮੈਂਬਰਾਂ ਨੇ ਕਰਤਾਰਪੁਰ ਰੋਡ 'ਤੇ ਝੁੱਗੀਆਂ ਵਿਚ ਰਹਿੰਦੇ 40 ਦੇ ਕਰੀਬ ਪਰਿਵਾਰਾਂ ਨੂੰ ਰਜਾਈਆਂ ਵੰਡੀਆਂ | ਕਲੱਬ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਸਰਦੀ ਦੇ ਮੌਸਮ ਦੌਰਾਨ ਲੋੜਵੰਦਾਂ ਨੂੰ ਕੰਬਲ ਤੇ ਰਜਾਈਆਂ ਵੰਡੀਆਂ ਜਾਂਦੀਆਂ ਹਨ ਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਇਹ ਕਾਰਜ ਜਾਰੀ ਰੱਖੇ ਜਾਣਗੇ | ਇਸ ਕਾਰਜ ਦੌਰਾਨ ਕਲੱਬ ਮੈਂਬਰ ਮਧੂ ਪਰਿਹਾਰ, ਡਾ. ਸੰਗੋਟਾ, ਕੁਲਜੀਤ ਕੌਰ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |