ਕਪੂਰਥਲਾ, 24 ਦਸੰਬਰ (ਅਮਰਜੀਤ ਕੋਮਲ)-ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ ਵਿਚ ਅੰਤਰ ਸਕੂਲ 'ਵਿਸਟਾ 2025' ਤਹਿਤ ਵਿਦਿਆਰਥੀਆਂ ਦੇ ਭਾਸ਼ਨ, ਰੰਗੋਲੀ, ਕੁਇਜ਼ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ ਵਿਚ ਸਿੱਖਿਆ ਵਿਭਾਗ ਸੈਕੰਡਰੀ ਦੇ ਗਤੀਵਿਧੀ ਕੋਆਰਡੀਨੇਟਰ ਸੁਨੀਲ ਬਜਾਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਉਨ੍ਹਾਂ ਜੋਤੀ ਜਗਾਕੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ | ਭਾਸ਼ਨ ਮੁਕਾਬਲੇ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਗੁਰਲੀਨ ਕੌਰ ਨੇ ਪਹਿਲਾ, ਐਮ.ਡੀ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਆਸ਼ੀਸ਼ ਸ਼ਰਮਾ ਤੇ ਮੰਡੀ ਹਾਰਡੀਗੰਜ ਪਬਲਿਕ ਸਕੂਲ ਦੀ ਅਰਚਨਾ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਰੰਗੋਲੀ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਦੀ ਜਸਪ੍ਰੀਤ ਕੌਰ ਤੇ ਲਕਸ਼ਮੀ ਨੇ ਪਹਿਲਾ, ਹਿੰਦੂ ਪੁੱਤਰੀ ਪਾਠਸ਼ਾਲਾ ਹਾਈ ਸਕੂਲ ਕਾਇਮਪੁਰਾ ਦੀ ਦਿਸ਼ਾ ਤੇ ਰਾਧਿਕਾ ਨੇ ਦੂਜਾ ਸਥਾਨ ਲਿਆ | ਕੁਇਜ਼ ਸੁਪਰ ਬਰੇਨ ਮੁਕਾਬਲੇ ਵਿਚ ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਦੀ ਅਰਸ਼ੀਆ ਤੇ ਜਸਲੀਨ ਕੌਰ ਦੀ ਟੀਮ ਜੇਤੂ ਰਹੀ | ਇਨ੍ਹਾਂ ਮੁਕਾਬਲਿਆਂ ਦੇ ਜੱਜਮੈਂਟ ਦੇ ਫ਼ਰਜ ਸਰਕਾਰੀ ਹਾਈ ਸਕੂਲ ਜੱਬੋਵਾਲ ਦੇ ਸੇਵਾਮੁਕਤ ਅਧਿਆਪਕ ਮੋਹਨ ਲਾਲ, ਹਿੰਦੂ ਕੰਨਿਆ ਕਾਲਜ ਦੀ ਹੋਮ ਸਾਇੰਸ ਤੇ ਫੈਸ਼ਨ ਡੀਜਾਇਨ ਦੀ ਮੁਖੀ ਸਾਰਿਕਾ ਕਾਂਡਾ, ਬਰਿਆਰ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਡਾ. ਯੋਗਿਤਾ ਪਾਸੀ, ਸੈਨਿਕ ਸਕੂਲ ਕਪੂਰਥਲਾ ਤੋਂ ਮਨੀਸ਼ ਸ਼ਰਮਾ ਨੇ ਨਿਭਾਏ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਐਡਮਿਸ਼ਨ ਕੋਆਰਡੀਨੇਟਰ ਡਾ. ਰੇਣੂ ਸੋਨੀ ਤੇ ਮਮਤਾ ਭਸੀਨ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਡਾ. ਕੁਲਵਿੰਦਰ ਕੌਰ, ਸੁਨੀਲ ਬਜਾਜ, ਸੰਜੀਵ ਭੱਲਾ ਤੇ ਹੋਰ ਸ਼ਖ਼ਸੀਅਤਾਂ ਨੇ ਟਰਾਫ਼ੀਆਂ, ਸਰਟੀਫਿਕੇਟ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਮੁਕਾਬਲਿਆਂ ਵਿਚ ਜੱਜਮੈਂਟ ਦੇ ਫ਼ਰਜ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਮੰਚ ਸੰਚਾਲਨ ਦੇ ਫ਼ਰਜ ਹਿੰਦੀ ਦੇ ਪੀ.ਜੀ. ਵਿਭਾਗ ਤੋਂ ਡਾ. ਤਜਿੰਦਰ ਕੌਰ ਤੇ ਅੰਗਰੇਜ਼ੀ ਵਿਭਾਗ ਤੋਂ ਰੀਨਾ ਮੱਲੀ ਨੇ ਨਿਭਾਏ |