11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਨਰੂੜ 'ਚ ਖੁੱਲ੍ਹੇਆਮ ਵਿਕ ਰਹੀ ਹੈ ਚਾਈਨਾ ਡੋਰ <br/>

Ad Position 21
No active advertisement
ਅਜੀਤ ਡੈਸਕ 26-12-2025
ਪਾਂਸ਼ਟਾ, 25 ਦਸੰਬਰ (ਸਤਵੰਤ ਸਿੰਘ)-ਬਸੰਤ ਦਾ ਤਿਉਹਾਰ ਨੇੜੇ ਆਉਂਦੇ ਹੀ ਅਸਮਾਨ ਵਿਚ ਰੰਗ-ਬਰੰਗੇ ਪਤੰਗਾਂ ਦਾ ਹੜ੍ਹ ਜਿਹਾ ਆ ਗਿਆ ਹੈ | ਪ੍ਰਸ਼ਾਸਨਿਕ ਸਖ਼ਤੀ ਤੇ ਬੀਤੇ ਸਮੇਂ ਦੌਰਾਨ ਹੋਈਆਂ ਜਾਨਲੇਵਾ ਦੁਰਘਟਨਾਵਾਂ ਤੋਂ ਸਬਕ ਲੈਂਦੇ ਹੋਏ ਬੇਸ਼ੱਕ ਵੱਡੀ ਗਿਣਤੀ 'ਚ ਲੋਕ ਚਾਈਨਾ ਡੋਰ ਵੇਚਣ ਤੋਂ ਤੌਬਾ ਕਰ ਚੁੱਕੇ ਹਨ, ਪਰ ਨਜ਼ਦੀਕੀ ਪਿੰਡ ਨਰੂੜ ਵਿਚ ਕੁੱਝ ਦੁਕਾਨਦਾਰਾਂ ਵਲੋਂ ਆਪਣੇ ਵਿਸ਼ਵਾਸਪਾਤਰ ਬੱਚਿਆਂ ਨੂੰ ਚਾਈਨਾ ਡੋਰ ਵੇਚਣ ਦਾ ਧੰਦਾ ਅਜੇ ਵੀ ਜਾਰੀ ਹੈ ਤੇ ਨਜ਼ਦੀਕੀ ਪਿੰਡਾਂ ਦੇ ਬੱਚੇ ਵੀ ਇਨ੍ਹਾਂ ਤੋਂ ਚਾਈਨਾ ਡੋਰ ਲੈ ਕੇ ਜਾਂਦੇ ਹਨ ਅਤੇ ਇਨ੍ਹਾਂ ਨਾਲ਼ ਪਤੰਗ ਉਡਾਉਂਦੇ ਹਨ, ਜਿਸ ਕਾਰਨ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਲੋਕ ਛੋਟੀਆਂ-ਮੋਟੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਵੀ ਚੁੱਕੇ ਹਨ | ਕੁੱਝ ਬੱਚਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੁਕਾਨਦਾਰਾਂ ਵਲੋਂ ਚਾਈਨਾ ਡੋਰ ਮੌਕੇ 'ਤੇ ਨਹੀਂ ਦਿੱਤੀ ਜਾਂਦੀ, ਸਗੋਂ ਸਵੇਰ ਜਾਂ ਸ਼ਾਮ ਦਾ ਸਮਾਂ ਦਿੱਤਾ ਜਾਂਦਾ ਹੈ | ਗ੍ਰਾਮ ਸਰਪੰਚ ਨਰੂੜ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਇੰਚਾਰਜ ਪੁਲਿਸ ਚੌਕੀ ਪਾਂਸ਼ਟਾ ਦੀਆਂ ਹਿਦਾਇਤਾਂ 'ਤੇ ਚਾਈਨਾ ਡੋਰ ਵੇਚਣ ਤੇ ਇਸ ਦੀ ਵਰਤੋਂ ਵਿਰੁੱਧ ਪਿੰਡ ਵਿਚ ਅਨਾਊਾਸਮੈਂਟ ਕਰਵਾ ਦਿੱਤੀ ਗਈ ਹੈ, ਪਰ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋਂ ਖੁੱਲ੍ਹੇਆਮ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਔਰਤ ਗਿ੍ਫ਼ਤਾਰ ਅਗਲੀ ਖ਼ਬਰ ਵਿਧਾਇਕ ਜਿੰਪਾ ਤੇ ਮੇਅਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਵੰਡੇ <br/>
Ad Position 24