ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰੇਲਵੇ ਟਰੈਕ ਸਰਹਿੰਦ 'ਤੇ ਹੋਏ ਧਮਾਕੇ ਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 25-01-2026
ਗਣਤੰਤਰ ਦਿਵਸ ਸਮਾਗਮਾਂ ਤੋਂ ਕਰੀਬ 2 ਦਿਨ ਪਹਿਲਾਂ ਅੰਮਿ੍ਤਸਰ-ਦਿੱਲੀ ਰੇਲਵੇ ਲਾਈਨ 'ਤੇ ਪਿੰਡ ਖਾਨਪੁਰ ਨੇੜੇ ਹੋਏ ਧਮਾਕੇ ਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਵਲੋਂ ਜ਼ਿੰਮੇਵਾਰੀ ਲਈ ਗਈ ਹੈ | ਇਕ ਨਿੱਜੀ ਚੈਨਲ ਦੇ ਪੱਤਰਕਾਰ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਸ਼ੇਅਰ ਕੀਤੀ ਪੋਸਟ ਮੁਤਾਬਿਕ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਜੰਮੂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਸਰਹਿੰਦ ਮਾਲਗੱਡੀ ਰੇਲ ਗੱਡੀ ਵਿਚ ਧਮਾਕਾ ਹੋਇਆ ਉਸ ਦੀ ਜ਼ਿੰਮੇਵਾਰੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਵਲੋਂ ਲਈ ਜਾਂਦੀ ਹੈ | ਪੱਤਰ ਮੁਤਾਬਿਕ ਜਥੇਬੰਦੀ ਦੇ ਆਗੂ ਰਣਜੀਤ ਸਿੰਘ ਜੰਮੂ ਨੇ ਦਾਅਵਾ ਕੀਤਾ ਕਿ ਅਸੀਂ ਦੱਸਣਾ ਚਾਹੁੰਦੇ ਕਿ ਇਹ ਧਮਾਕਾ ਪੈਸੇਂਜਰ ਟਰੇਨ ਵਿਚ ਵੀ ਕਰ ਸਕਦੇ ਸੀ, ਪਰ ਸਾਡਾ ਮਕਸਦ ਕਿਸੇ ਦਾ ਨਾਜਾਇਜ਼ ਨੁਕਸਾਨ ਕਰਨਾ ਨਹੀਂ ਸੀ | ਇਹ ਇਕ ਟ੍ਰੇਲਰ ਸੀ ਜੋ ਸਾਡੇ ਵਲੋਂ ਖ਼ਾਲਿਸਤਾਨ ਐਲਾਨਨਾਮਾ ਦੀ 40ਵੀਂ ਵਰੇ੍ਹਗੰਢ 'ਤੇ ਭਾਰਤ ਸਰਕਾਰ ਨੂੰ ਦਿੱਤਾ ਗਿਆ ਤੇ ਦੱਸਿਆ ਕਿ ਖ਼ਾਲਿਸਤਾਨ ਦੀ ਜੰਗ ਅਜੇ ਵੀ ਓਦਾਂ ਹੀ ਜਾਰੀ ਹੈ ਤੇ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਰੂਹਾਨੀ ਰੰਗ 'ਚ ਰੰਗਿਆ ਨਾਂਦੇੜ ਸਾਹਿਬ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ
Ad Position 24
No active advertisement