ਨਵੀਂ ਦਿੱਲੀ, 2 ਮਾਰਚ (ਉਪਮਾ ਡਾਗਾ ਪਾਰਥ)-ਈਰਾਨ-ਇਜ਼ਰਾਈਲ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸੰਦੇਸ਼ ਪਾ ਕੇ ਇਸ ਸੰਬੰਧ 'ਚ ਜਾਣਕਾਰੀ ਦਿੱਤੀ | ਪ੍ਰਧਾਨ ਮੰਤਰੀ ਨੇ ਆਪਣੇ ਇਜ਼ਰਾਈਲ ਹਮਅਹੁਦਾ ਨੂੰ ਫ਼ੋਨ ਕਰ ਕੇ ਮੌਜੂਦਾ ਖੇਤਰੀ ਹਾਲਾਤ 'ਤੇ ਚਰਚਾ ਕੀਤੀ ਅਤੇ ਹਾਲੀਆ ਘਟਨਾਕ੍ਰਮ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਵੀ ਦੱਸੀਆਂ | ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਸਾਡੀ ਤਰਜੀਹ ਹੈ | ਭਾਰਤ ਨੇ ਇਕ ਵਾਰ ਫਿਰ ਛੇਤੀ ਤੋਂ ਛੇਤੀ ਲੜਾਈ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ |