14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਾਊਦੀ ਅਰਬ ਤੇ ਕੁਵੈਤ 'ਚ ਅਮਰੀਕੀ ਦੂਤਘਰਾਂ 'ਤੇ ਡਰੋਨ ਹਮਲਾ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਈਰਾਨ ਨੇ ਮੰਗਲਵਾਰ ਸਵੇਰੇ ਸਾਊਦੀ ਅਰਬ ਦੀ ਰਾਜਧਾਨੀ 'ਚ ਅਮਰੀਕੀ ਦੂਤਘਰ 'ਤੇ ਇਕ ਡਰੋਨ ਨਾਲ ਹਮਲਾ ਕੀਤਾ | ਇਸ ਤੋਂ ਇਲਾਵਾ ਕੁਵੈਤ 'ਚ ਵੀ ਅਮਰੀਕੀ ਦੂਤਘਰ 'ਤੇ ਹਮਲਾ ਕੀਤਾ ਗਿਆ | ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਅਨੁਸਾਰ ਰਿਆਧ 'ਚ ਅਮਰੀਕੀ ਦੂਤਘਰ 'ਤੇ ਦੋ ਡਰੋਨਾਂ ਦੇ ਹਮਲੇ 'ਚ ਮਾਮੂਲੀ ਨੁਕਸਾਨ ਪੁੱਜਾ | ਹਮਲੇ ਤੋਂ ਬਾਅਦ ਦੂਤਘਰ ਨੇ ਅਮਰੀਕੀਆਂ ਨੂੰ ਕੰਪਲੈਕਸ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ | ਇਹ ਕੁਵੈਤ 'ਚ ਅਮਰੀਕੀ ਦੂਤਘਰ 'ਤੇ ਹਮਲੇ ਤੋਂ ਬਾਅਦ ਹੋਇਆ | ਹਮਲੇ ਦੇ ਤੁਰੰਤ ਬਾਅਦ ਕੁਵੈਤ ਦੇ ਅਮਰੀਕੀ ਦੂਤਘਰ ਨੇ ਐਲਾਨ ਕੀਤਾ ਕਿ ਇਸ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ | ਅਮਰੀਕੀ ਵਿਦੇਸ਼ ਵਿਭਾਗ ਨੇ ਸਾਵਧਾਨੀ ਵਜੋਂ ਕੁਵੈਤ ਦੇ ਨਾਲ-ਨਾਲ ਬਹਿਰੀਨ, ਇਰਾਕ, ਕਤਰ, ਜਾਰਡਨ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਗੈਰ-ਐਮਰਜੈਂਸੀ ਕਰਮਚਾਰੀਆਂ ਤੇ ਪਰਿਵਾਰਾਂ ਨੂੰ ਉਥੋਂ ਬਾਹਰ ਨਿਕਲਣ ਦਾ ਆਦੇਸ਼ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ You Tuber influencer ਨੈਂਨਸੀ ਗਰੇਵਾਲ ਦਾ Mur.der, ਕੈਨੇਡਾ ’ਚ ਦੇਖੋ ਕਿੰਝ ਕੀਤੀ ਲ.ਹੂ- ਲੁ.ਹਾਨ ਅਗਲੀ ਖ਼ਬਰ ਤਹਿਰਾਨ ਤੋਂ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨੂੰ ਕੱਢਿਆ
Ad Position 24