ਸੀ.ਆਰ.ਪੀ.ਐਫ. ਕੈਂਪ 'ਤੇ ਹਮਲਾ ਕਰਨ ਗਏ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ-2 ਮੌਤਾਂ, 5 ਜ਼ਖ਼ਮੀ
ਇੰਫਾਲ, 7 ਅਪ੍ਰੈਲ (ਪੀ.ਟੀ.ਆਈ.)-ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਹੋਏ ਬੰਬ ਹਮਲੇ 'ਚ ਦੋ ਬੱਚਿਆਂ ਦੀ ਮÏਤ ਹੋ ਗਈ ਤੇ ਉਨ੍ਹਾਂ ਦੀ ਮਾਂ ਜ਼ਖ਼ਮੀ ਹੋ ਗਈ, ਜਿਸ ਕਾਰਨ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 1 ਵਜੇ ਦੇ ਕਰੀਬ ਵਾਪਰੀ ਜਦੋਂ ਸ਼ੱਕੀ ਅੱਤਵਾਦੀਆਂ ਨੇ ਮੋਇਰੰਗ ਟ੍ਰੋਂਗਲਾਓਬੀ ਖੇਤਰ 'ਚ ਇਕ ਘਰ 'ਤੇ ਬੰਬ ਸੁੱਟਿਆ, ਜਿਸ ਵਿਚ ਇਕ 5 ਸਾਲਾ ਲੜਕਾ ਤੇ ਇਕ ਛੇ ਮਹੀਨੇ ਦੀ ਬੱਚੀ ਦੀ ਮÏਤ ਹੋ ਗਈ | ਮੁੱਖ ਮੰਤਰੀ ਵਾਈ ਖੇਮਚੰਦ ਸਿੰਘ ਨੇ ਇਸ ਹਮਲੇ ਨੂੰ ਬਰਬਰ ਕਾਰਵਾਈ ਦੱਸਿਆ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਤੇ ਕਾਨੂੰਨ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਬੱਚੇ ਅਤੇ ਉਨ੍ਹਾਂ ਦੀ ਮਾਂ ਆਪਣੇ ਕਮਰੇ 'ਚ ਸੌਂ ਰਹੇ ਸਨ, ਜਦੋਂ ਘਰ 'ਚ ਬੰਬ ਫਟਿਆ | ਸਥਾਨਕ ਲੋਕਾਂ ਨੇ ਅੱਜ ਸਵੇਰੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਇਲਾਕੇ ਦੇ ਇਕ ਪੈਟਰੋਲ ਪੰਪ ਨੇੜੇ ਦੋ ਤੇਲ ਟੈਂਕਰਾਂ ਅਤੇ ਇਕ ਟਰੱਕ ਨੂੰ ਅੱਗ ਲਗਾ ਦਿੱਤੀ | ਉਨ੍ਹਾਂ ਨੇ ਮੋਇਰੰਗ ਥਾਣੇ ਦੇ ਸਾਹਮਣੇ ਟਾਇਰ ਸਾੜੇ ਤੇ ਇਕ ਅਸਥਾਈ ਪੁਲਿਸ ਚÏਕੀ ਨੂੰ ਤਬਾਹ ਕਰ ਦਿੱਤਾ | ਅਧਿਕਾਰੀ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਕਰਨ ਲਈ ਇਲਾਕੇ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ | ਮੁੱਖ ਮੰਤਰੀ ਨੇ ਕਿਹਾ ਕਿ ਇਹ ਹਮਲਾ ਇਕ ਬਰਬਰ ਕਾਰਵਾਈ ਅਤੇ ਮਨੁੱਖਤਾ 'ਤੇ ਸਿੱਧਾ ਹਮਲਾ ਅਤੇ ਮਨੀਪੁਰ 'ਚ ਮਿਹਨਤ ਨਾਲ ਪ੍ਰਾਪਤ ਕੀਤੀ ਸ਼ਾਂਤੀ ਨੂੰ ਪਟੜੀ ਤੋਂ ਉਤਾਰਨ ਦੀ ਸਿੱਧੀ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਉਹ ਇਸਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਨ | ਮਨੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਂਥੂਜਮ ਨੇ ਮੰਗਲਵਾਰ ਨੂੰ ਕਿਹਾ ਕਿ ਬਿਸ਼ਨੂੰਪੁਰ ਜ਼ਿਲ੍ਹੇ 'ਚ ਇਕ ਸੀ.ਆਰ.ਪੀ.ਐਫ. ਕੈਂਪ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਕੀਤੀ ਗਈ ਗੋਲੀਬਾਰੀ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ | ਉਨ੍ਹਾਂ ਕਿਹਾ ਕਿ ਦਿਨ ਵੇਲੇ ਮੋਇਰੰਗ ਟ੍ਰੋਂਗਲਾਓਬੀ ਖੇਤਰ 'ਚ ਸ਼ੱਕੀ ਅੱਤਵਾਦੀਆਂ ਵਲੋਂ ਕੀਤੇ ਗਏ ਬੰਬ ਹਮਲੇ 'ਚ ਦੋ ਬੱਚਿਆਂ ਦੀ ਮÏਤ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਨÏਜਵਾਨਾਂ ਅਤੇ ਅÏਰਤਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਬੰਬ ਹਮਲੇ ਵਾਲੀ ਥਾਂ ਤੋਂ ਕੋਈ 100 ਮੀਟਰ ਦੂਰ ਗੇਲਮੋਲ ਨੇੜੇ ਸੀ.ਆਰ.ਪੀ.ਐਫ. ਕੈਂਪ 'ਤੇ ਹਮਲਾ ਕੀਤਾ, ਵਾਹਨਾਂ ਨੂੰ ਅੱਗ ਲਗਾ ਦਿੱਤੀ ਤੇ ਜਾਇਦਾਦਾਂ ਦੀ ਭੰਨਤੋੜ ਕੀਤੀ | ਰਾਜ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਭੀੜ ਨੇ ਸੀ.ਆਰ.ਪੀ.ਐਫ. ਕੈਂਪ 'ਤੇ ਹਮਲਾ ਕੀਤਾ, ਵਾਹਨਾਂ ਨੂੰ ਸਾੜ ਦਿੱਤਾ ਤੇ ਕੈਂਪ ਦੇ ਕੁਝ ਹਿੱਸਿਆਂ 'ਚ ਭੰਨਤੋੜ ਕੀਤੀ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਕੀਤੀ | ਉਨ੍ਹਾਂ ਨੇ ਜਾਂ ਤਾਂ ਸਵੈ-ਰੱਖਿਆ 'ਚ ਜਾਂ ਗੁੱਸੇ 'ਚ ਗੋਲੀਬਾਰੀ ਕੀਤੀ | ਬਦਕਿਸਮਤੀ ਨਾਲ, ਗੋਲੀਬਾਰੀ 'ਚ ਦੋ ਵਿਅਕਤੀਆਂ ਦੀ ਮÏਤ ਹੋ ਗਈ, ਜਦੋਂ ਕਿ ਪੰਜ ਹੋਰਾਂ ਨੂੰ ਵੀ ਗੋਲੀਆਂ ਲੱਗੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਏ |
4 ਜ਼ਿਲਿ੍ਹਆਂ 'ਚ ਕਰਫ਼ਿਊ
ਮਨੀਪੁਰ ਸਰਕਾਰ ਨੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ ਅਤੇ ਕਾਕਚਿੰਗ ਜ਼ਿਲਿ੍ਹਆਂ 'ਚ ਬੰਬ ਧਮਾਕੇ 'ਚ ਦੋ ਬੱਚਿਆਂ ਦੀ ਮÏਤ ਤੋਂ ਬਾਅਦ ਹੋਈ ਹਿੰਸਾ ਦੇ ਮੱਦੇਨਜ਼ਰ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ | ਇਨ੍ਹਾਂ ਜ਼ਿਲਿ੍ਹਆਂ ਦੇ ਮੈਜਿਸਟ੍ਰੇਟਾਂ ਨੇ ਮੰਗਲਵਾਰ ਤੋਂ ਆਪਣੇ-ਆਪਣੇ ਜ਼ਿਲਿ੍ਹਆਂ 'ਚ ਕਰਫਿਊ ਲਗਾਉਣ ਦਾ ਹੁਕਮ ਜਾਰੀ ਕੀਤਾ | ਆਦੇਸ਼ 'ਚ ਕਿਹਾ ਗਿਆ ਹੈ ਕਿ 7 ਅਪ੍ਰੈਲ ਤੋਂ ਅਗਲੇ ਹੁਕਮਾਂ ਤੱਕ ਕਿਸੇ ਵੀ ਵਿਅਕਤੀ ਦੇ ਆਪਣੇ ਘਰਾਂ ਤੋਂ ਬਾਹਰ ਜਾਣ 'ਤੇ ਪਾਬੰਦੀ ਹੈ |
ਮਨੀਪੁਰ 'ਚ 2 ਬੱਚਿਆਂ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ
ਅਜੀਤ ਡੈਸਕ
08-04-2026