ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੁਪਰੀਮ ਕੋਰਟ ਨੇ ਪੰਜਾਬ 'ਚ ਵਧਦੇ ਨਸ਼ੇ ਦੇ ਖ਼ਤਰੇ 'ਤੇ ਜਤਾਈ ਚਿੰਤਾ

Ad Position 21
No active advertisement
ਅਜੀਤ ਡੈਸਕ 09-05-2026

• ਕਿਹਾ, ਵੱਡੇ ਮਗਰਮੱਛਾਂ ਨੂੰ ਫੜੋ • ਸੂਬਾ ਪੁਲਿਸ ਨੂੰ ਪਾਈ ਝਾੜ
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ 'ਚ ਨਸ਼ੇ ਦੇ ਵਧਦੇ ਖ਼ਤਰੇ 'ਤੇ ਚਿੰਤਾ ਪ੍ਰਗਟਾਈ | ਅਦਾਲਤ ਨੇ ਕਿਹਾ ਕਿ ਇਸ ਨਾਲ ਹੋਣ ਵਾਲਾ ਜਾਨੀ ਨੁਕਸਾਨ ਚਿੰਤਾਜਨਕ ਹੈ ਅਤੇ ਰਾਜ ਨੂੰ ਨਸ਼ੇ ਨਾਲ ਨਜਿੱਠਣ ਦੇ ਤਰੀਕੇ 'ਚ ਬੁਨਿਆਦੀ ਬਦਲਾਅ ਕਰਨ ਦੀ ਜ਼ਰੂਰਤ ਹੈ | ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਹਾਲ ਹੀ 'ਚ ਹੋਈ ਇਕ ਘਟਨਾ ਦਾ ਜ਼ਿਕਰ ਕੀਤਾ, ਜਿਸ ਵਿਚ ਇਕ ਮਾਂ ਨੇ ਨਸ਼ੇ ਦੀ ਲਤ ਕਾਰਨ ਆਪਣੇ ਸਾਰੇ ਪੰਜ ਪੁੱਤਰ ਗੁਆ ਦਿੱਤੇ | ਚੀਫ਼ ਜਸਟਿਸ ਨੇ ਕਿਹਾ ਕਿ ਦੇਖੋ ਅਸੀਂ ਕੀ ਪੜ੍ਹ ਰਹੇ ਹਾਂ | ਇਕ ਮਾਂ ਰੋ ਰਹੀ ਹੈ | ਉਸ ਨੇ ਨਸ਼ੇ ਦੇ ਕਾਰਨ ਆਪਣਾ ਪੰਜਵਾਂ ਪੁੱਤਰ ਗੁਆ ਦਿੱਤਾ | ਉਸ ਨੇ ਨਸ਼ੇ ਦੀ ਲਤ ਕਾਰਨ ਆਪਣੇ ਸਾਰੇ ਬੱਚੇ ਗੁਆ ਦਿੱਤੇ | ਪੁਲਿਸ ਨੂੰ ਇਸ ਮਾਮਲੇ 'ਚ ਹੋਰ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ | ਬੈਂਚ ਨੇ ਕਿਹਾ ਕਿ ਨਸ਼ੇ ਦਾ ਖ਼ਤਰਾ ਹੁਣ ਇਸ ਹੱਦ ਤੱਕ ਪਹੁੰਚ ਗਿਆ ਹੈ, ਜਿਥੇ ਕੇਂਦਰ ਸਰਕਾਰ ਦੇ ਦਖ਼ਲ ਦੀ ਜ਼ਰੂਰਤ ਪੈ ਸਕਦੀ ਹੈ | ਚੀਫ਼ ਜਸਟਿਸ ਨੇ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਦੇ ਦਖ਼ਲ ਦੀ ਜ਼ਰੂਰਤ ਪੈ ਸਕਦੀ ਹੈ | ਪਰ ਜਦੋਂ ਉਹ ਦਖ਼ਲ ਦੇਣ ਤਾਂ ਇਹ ਨਾ ਸੋਚਿਆ ਜਾਵੇ ਕਿ ਕੇਂਦਰ ਸਰਕਾਰ ਦਖ਼ਲਅੰਦਾਜ਼ੀ ਕਰ ਰਹੀ ਹੈ | ਉਨ੍ਹਾਂ ਨੇ ਰਾਜ ਅਤੇ ਕੇਂਦਰ, ਦੋਵੇਂ ਏਜੰਸੀਆਂ ਨੂੰ ਨਸ਼ੇ ਦੇ ਖ਼ਤਰੇ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਇਕ ਹੀ ਟੀਚੇ ਦੀ ਦਿਸ਼ਾ 'ਚ ਕੰਮ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਸਾਡਾ ਸਾਂਝਾ ਟੀਚਾ ਨਸ਼ੇ ਦੇ ਖ਼ਤਰੇ ਨੂੰ ਰੋਕਣਾ ਹੋਣਾ ਚਾਹੀਦਾ ਹੈ | ਬੈਂਚ ਨੇ ਸੂਬਾ ਪੁਲਿਸ ਨੂੰ ਵੀ ਫਿਟਕਾਰ ਲਗਾਈ | ਬੈਂਚ ਨੇ ਕਿਹਾ ਕਿ ਪੁਲਿਸ ਪ੍ਰਚਾਰ (ਪਬਲੀਸਿਟੀ) ਲਈ ਛੋਟੇ-ਮੋਟੇ ਅਪਰਾਧੀਆਂ 'ਤੇ ਤਾਂ ਧਿਆਨ ਦਿੰਦੀ ਹੈ, ਪਰ ਵੱਡੇ ਤਸਕਰਾਂ ਨੂੰ ਆਜ਼ਾਦ ਘੁੰਮਣ ਦਿੰਦੀ ਹੈ | ਜਸਟਿਸ ਕਾਂਤ ਨੇ ਕਿਹਾ ਕਿ ਵੱਡੇ ਮਗਰਮੱਛਾਂ ਜਾਂ ਰਸੂਖਦਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਇਸ ਤਰ੍ਹਾਂ ਦੇ ਕਾਰੋਬਾਰ ਦਾ ਮੁੱਖ ਕੇਂਦਰ ਹੈ | ਉਨ੍ਹਾਂ ਕਿਹਾ ਕਿ ਜਿਥੇ ਛੋਟੇ-ਮੋਟੇ ਅਪਰਾਧੀਆਂ ਨੂੰ ਅਕਸਰ ਅਖ਼ਬਾਰਾਂ 'ਚ ਪਬਲੀਸਿਟੀ ਪਾਉਣ ਲਈ ਗਿ੍ਫ਼ਤਾਰ ਕਰ ਲਿਆ ਜਾਂਦਾ ਹੈ, ਉਥੇ ਇਸ ਕਾਰੋਬਾਰ ਨੂੰ ਚਲਾਉਣ ਵਾਲੇ ਵੱਡੇ ਮਗਰਮੱਛ ਅਤੇ ਰਸੂਖਦਾਰ ਲੋਕ ਜਾਂਚ ਤੋਂ ਬਚ ਨਿਕਲਦੇ ਹਨ | ਬੈਂਚ ਨੇ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰਾਪਿਕ ਸਬਸਟੈਂਸ ਐਕਟ ਤਹਿਤ ਦਰਜ ਮਾਮਲਿਆਂ ਦੇ ਵੱਡੀ ਗਿਣਤੀ 'ਚ ਲੰਬਿਤ ਹੋਣ 'ਤੇ ਵੀ ਚਿੰਤਾ ਪ੍ਰਗਟਾਈ | ਇਸ ਸਮੱਸਿਆ ਨਾਲ ਨਜਿੱਠਣ ਲਈ ਬੈਂਚ ਨੇ ਸਾਰੇ ਰਾਜਾਂ 'ਚ ਵਿਸ਼ੇਸ਼ ਐਨ. ਡੀ. ਪੀ. ਐਸ. ਅਦਾਲਤ ਬਣਾਉਣ 'ਚ ਮਦਦ ਕਰਨ ਦਾ ਵਾਅਦਾ ਕੀਤਾ, ਤਾਂ ਕਿ ਮੁਕੱਦਮਿਆਂ ਦੀ ਸੁਣਵਾਈ ਤੇਜ਼ੀ ਨਾਲ ਹੋ ਸਕੇ | ਸਰਬ ਉੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਸ ਸਮੱਸਿਆ 'ਤੇ ਕਾਬੂ ਨਹੀਂ ਪਾਇਆ ਗਿਆ ਤਾਂ ਸੂਬੇ ਦੀ ਨੌਜਵਾਨ ਪੀੜ੍ਹੀ ਪੂਰੀ ਤਰਾਂ ਬਰਬਾਦ ਹੋ ਸਕਦੀ ਹੈ | ਬੈਂਚ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮਾਮਲਾ ਨਹੀਂ, ਬਲਕਿ ਪੂਰੇ ਸਮਾਜ ਦੇ ਭਵਿੱਖ ਨਾਲ ਜੁੜਿਆ ਮੁੱਦਾ ਬਣ ਚੁੱਕਾ ਹੈ | ਅਦਾਲਤ ਨੇ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਨਸ਼ਿਆਂ ਦੀ ਤਸਕਰੀ, ਨਸ਼ੀਲੇ ਪਦਾਰਥਾਂ ਦਾ ਗ਼ੈਰ ਕਾਨੂੰਨੀ ਨਿਰਮਾਣ ਤੇ ਵਿਕਰੀ ਨਹੀਂ ਰੁਕੀ ਤਾਂ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ | ਬੈਂਚ ਨੇ ਨਕਲੀ ਅਤੇ ਗ਼ੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ 'ਤੇ ਵੀ ਚਿੰਤਾ ਜਤਾਈ ਅਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਿਵੇਂ ਪੰਜਾਬ ਦੀ ਹਰ ਗਲੀ 'ਚ ਦੇਸੀ ਸ਼ਰਾਬ ਦੀਆਂ ਗੈਰ ਕਾਨੂੰਨੀ ਭੱਠੀਆਂ ਚੱਲ ਰਹੀਆਂ ਹੋਣ | ਅਦਾਲਤ ਨੇ ਸਰਹੱਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਜੇਕਰ ਸਰਹੱਦੀ ਸੂਬਾ ਹੀ ਸੁਰੱਖਿਅਤ ਨਹੀਂ ਰਹੇਗਾ ਤਾਂ ਪੂਰੇ ਦੇਸ਼ ਦੀ ਸੁਰੱਖਿਆ 'ਤੇ ਸਵਾਲ ਖੜੇ੍ਹ ਹੋ ਜਾਣਗੇ ¢

Ad Position 22
No active advertisement
ਪਿਛਲੀ ਖ਼ਬਰ ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਮੁੱਖ ਮੰਤਰੀ ਅਗਲੀ ਖ਼ਬਰ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮÏਤ ਦੀ ਸਜ਼ਾ
Ad Position 24
No active advertisement