ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੇਂਦਰ ਵਲੋਂ ਆਧਾਰ ਨਾਮਾਂਕਣ ਨਿਯਮਾਂ 'ਚ ਸੋਧ

Ad Position 21
No active advertisement
ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਏਜੰਸੀ)-ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਆਧਾਰ (ਨਾਮਾਂਕਣ ਅਤੇ ਅੱਪਡੇਟ) ਨਿਯਮਾਂ, 2016 'ਚ ਸੋਧ ਕੀਤੀ ਹੈ ਅਤੇ ਨਵੇਂ ਉਪਬੰਧ ਤੁਰੰਤ ਲਾਗੂ ਹੋ ਗਏ | ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਨਾਮਾਂਕਣ ਹੁਣ ਪਰਿਵਾਰ ਮੁਖੀ ਆਧਾਰਤ ਪ੍ਰਣਾਲੀ ਰਾਹੀਂ ਲਾਜ਼ਮੀ ਹੋਵੇਗਾ | ਅਜਿਹੇ ਨਾਮਾਂਕਣ ਲਈ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਕੋਲ ਇਕ ਯੋਗ ਆਧਾਰ ਨੰਬਰ ਹੋਣਾ ਚਾਹੀਦਾ ਹੈ | ਬੱਚੇ ਦਾ ਆਧਾਰ ਪਤਾ ਉਹੀ ਹੋਵੇਗਾ ਜੋ ਪਰਿਵਾਰ ਦੇ ਮੁਖੀ ਦੇ ਆਧਾਰ 'ਚ ਦਰਜ ਹੈ | ਇਸ ਨੋਟੀਫਿਕੇਸ਼ਨ 'ਚ ਨਾਮਾਂਕਣ ਦੌਰਾਨ ਇਕ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੀ ਬਾਇਓਮੈਟਿ੍ਕ ਪ੍ਰਮਾਣਿਕਤਾ ਵੀ ਲਾਜ਼ਮੀ ਕੀਤੀ ਗਈ ਹੈ | ਜਨਮ ਮਿਤੀ ਅਤੇ ਰਿਸ਼ਤੇ ਦੇ ਸਬੂਤ ਲਈ ਜਨਮ ਸਰਟੀਫਿਕੇਟ ਨੂੰ ਪ੍ਰਾਇਮਰੀ ਦਸਤਾਵੇਜ਼ ਵਜੋਂ ਮਾਨਤਾ ਦਿੱਤੀ ਗਈ ਹੈ | 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ, ਯੂ.ਆਈ.ਡੀ.ਏ.ਆਈ. ਨੇ ਆਧਾਰ ਨਾਮਾਂਕਣ ਅਤੇ ਅਪਡੇਟਾਂ ਲਈ ਦਸਤਾਵੇਜ਼ਾਂ ਦੀ ਇਕ ਵਿਸਤਿ੍ਤ ਸੂਚੀ ਨੂੰ ਮਨਜ਼ੂਰੀ ਦਿੱਤੀ ਹੈ | ਇਨ੍ਹਾਂ 'ਚ ਪਾਸਪੋਰਟ, ਰਾਸ਼ਨ ਕਾਰਡ, ਵੋਟਰ ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ, ਪੈਨਸ਼ਨਰ ਕਾਰਡ, ਸਰਕਾਰੀ ਸੇਵਾ ਪਛਾਣ ਪੱਤਰ, ਬੈਂਕ ਨਾਲ ਸੰਬੰਧਿਤ ਦਸਤਾਵੇਜ਼, ਬਿਜਲੀ ਅਤੇ ਪਾਣੀ ਦੇ ਬਿੱਲ, ਗੈਸ ਕੁਨੈਕਸ਼ਨ ਬਿੱਲ, ਬੀਮਾ ਦਸਤਾਵੇਜ਼ ਅਤੇ ਜਾਇਦਾਦ ਨਾਲ ਸਬੰਧਤ ਕਾਗਜ਼ਾਤ ਸ਼ਾਮਿਲ ਹਨ | ਸੋਧੇ ਹੋਏ ਨਿਯਮਾਂ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਸਾਰੇ ਦਸਤਾਵੇਜ਼ ਯੋਗ (ਵੈਧ) ਹੋਣੇ ਚਾਹੀਦੇ ਹਨ ਅਤੇ ਜਾਰੀ ਕਰਨ ਵਾਲੇ ਅਧਿਕਾਰੀ ਤੋਂ ਤਸਦੀਕਯੋਗ ਹੋਣੇ ਚਾਹੀਦੇ ਹਨ | ਅਸੰਗਤ ਜਾਂ ਅਪ੍ਰਮਾਣਿਤ ਜਾਣਕਾਰੀ ਵਾਲੇ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਲਗਾਤਾਰ ਹੋ ਰਿਹਾ ਹੈ ਬੰਬ ਧਮਾਕੇ ਚਿੰਤਾਜਨਕ-ਸ਼ੰਟੀ,ਅਕਾਲੀ <br/> ਅਗਲੀ ਖ਼ਬਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਝੂਠੇ ਦਾਅਵਿਆਂ ਦੀ ਕੱਢੀ ਫੂਕ-ਡਾ. ਸੁਭਾਸ਼ ਸ਼ਰਮਾ
Ad Position 24
No active advertisement