12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੁਢਲਾਡਾ ਦੇ ਪਿੰਡ ਕੁਲਾਣਾ 'ਚ ਤੀਜੀ ਵਾਰ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 10-06-2026
ਬੁਢਲਾਡਾ, 9 ਜੂਨ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਨੇੜਲੇ ਪਿੰਡ ਕੁਲਾਣਾ ਵਿਖੇ ਐਨ. ਆਈ. ਏ. ਵਲੋਂ ਨੌਜਵਾਨ ਯਾਦਵਿੰਦਰ ਸਿੰਘ ਦੇ ਘਰ ਤੀਜੀ ਵਾਰ ਛਾਪੇਮਾਰੀ ਕੀਤੀ ਗਈ | ਮਾਨਸਾ ਪੁਲਿਸ ਨੂੰ ਨਾਲ ਲੈ ਕੇ ਕੀਤੀ ਗਈ
ਇਸ ਛਾਪੇਮਾਰੀ ਦੌਰਾਨ ਐਨ.ਆਈ.ਏ. ਅਧਿਕਾਰੀਆਂ ਵਲੋਂ ਨੌਜਵਾਨ ਦੇ ਫ਼ੋਨ ਨੂੰ ਖੰਘਾਲਨ ਤੋਂ ਇਲਾਵਾ ਘਰ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ | ਯਾਦਵਿੰਦਰ ਸਿੰਘ ਉਰਫ਼ ਪ੍ਰੀਤਾ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਮੋਬਾਈਲ ਐਪਲੀਕੇਸ਼ਨ ਸਨੈਪਚੈਟ ਰਾਹੀਂ ਇਕ ਪਾਕਿਸਤਾਨੀ ਵਿਅਕਤੀ ਨਾਲ ਸਿਰਫ਼ ਕੁਝ ਕੁ ਸਕਿੰਟ ਹੀ ਸੰਪਰਕ ਜ਼ਰੂਰ ਹੋਇਆ ਸੀ | ਉਸ ਤੋਂ ਬਾਅਦ ਜਿੰਨੀ ਵਾਰ ਵੀ ਉਸ ਦੀ ਜਾਂਚ ਹੋਈ ਹੈ, ਉਸ ਨੇ ਸਾਰੀ ਗੱਲ ਸਪੱਸ਼ਟ ਰੂਪ ਵਿਚ ਦੱਸ ਦਿੱਤੀ ਹੈ ਕਿ ਉਸ ਤੋਂ ਕਿਸੇ ਵੀ ਪਾਕਿਸਤਾਨੀ ਨੇ ਕੁਝ ਵੀ ਨਹੀਂ, ਪੁੱਛਿਆ ਪ੍ਰੰਤੂ ਅੱਜ ਫਿਰ ਤੜਕਸਾਰ ਸਵੇਰੇ 5 ਵਜੇ ਪਹੁੰਚੀ ਐਨ. ਆਈ. ਏ. ਟੀਮ ਨੇ ਘਰ ਅੰਦਰ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ 15 ਜੂਨ ਨੂੰ ਚੰਡੀਗੜ੍ਹ ਵਿਖੇ ਜਾਂਚ ਲਈ ਬੁਲਾਇਆ ਹੈ | ਯਾਦਵਿੰਦਰ ਦੀ ਮਾਤਾ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਤੌਰ 'ਤੇ ਠੀਕ ਨਾ ਹੋਣ ਦੇ ਬਾਵਜੂਦ ਉਸ ਨੂੰ ਵਾਰ-ਵਾਰ ਆ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ 'ਚ 18 ਥਾਵਾਂ 'ਤੇ ਛਾਪੇਮਾਰੀ ਅਗਲੀ ਖ਼ਬਰ ਕੋਲਕਾਤਾ 'ਚ ਮਮਤਾ ਬੈਨਰਜੀ ਦੇ ਘਰ ਪੁੱਜੀ ਸੀ.ਆਈ.ਡੀ.
Ad Position 24