ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਅਮਰੀਕਾ ਵਲੋਂ 140 ਈਰਾਨੀ ਟਿਕਾਣਿਆਂ ’ਤੇ ਜ਼ੋਰਦਾਰ ਹਮਲੇ

Ad Position 21
No active advertisement
ਅਜੀਤ ਡੈਸਕ 13-07-2026

• ਈਰਾਨ ਨੇ ਖਾੜੀ ਦੇ ਅਰਬ ਦੇਸ਼ਾਂ ਨੂੰ ਬਣਾਇਆ ਨਿਸ਼ਾਨਾ
ਦੁਬਈ/ਨਿਊਯਾਰਕ, 12 ਜੁਲਾਈ (ਏਜੰਸੀ, ਰਾਜੂ ਸਹਿਬਾਜ਼ਪੁਰਾ)-ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਦਰਮਿਆਨ ਵਧਦੇ ਤਣਾਅ ਵਿਚਾਲੇ ਅਮਰੀਕੀ ਫੌਜ ਨੇ ਐਤਵਾਰ ਤੜਕੇ ਈਰਾਨ ’ਤੇ ਵੱਡਾ ਹਮਲਾ ਕਰ ਦਿੱਤਾ। ਇਹ ਕਾਰਵਾਈ ਈਰਾਨ ਵਲੋਂ ਹੋਰਮੁਜ਼ ਜਲਡਮਰੂ ਵਿਚ ਇਕ ਵਪਾਰਕ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ’ਚ ਕੀਤੀ ਗਈ। ਅਮਰੀਕੀ ਹਮਲੇ ਦੇ ਜਵਾਬ ’ਚ ਈਰਾਨ ਨੇ ਖਾੜੀ ਦੇ ਕਈ ਦੇਸ਼ਾਂ, ਜਿਨ੍ਹਾਂ ’ਚ ਕਤਰ, ਬਹਿਰੀਨ, ਕੁਵੈਤ ਤੇ ਓਮਾਨ ਸ਼ਾਮਿਲ ਹਨ, ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ (ਸੈਂਟਕਾਮ) ਮੁਤਾਬਿਕ ਉਸ ਦੇ ਲੜਾਕੂ ਜਹਾਜ਼ਾਂ ਨੇ ਈਰਾਨ ਦੇ ਬਾਂਦਰ ਅੱਬਾਸ ਅਤੇ ਸਿਰੀਕ ਸਮੇਤ ਤੱਟਵਰਤੀ ਇਲਾਕਿਆਂ ਵਿਚ ਕਰੀਬ 140 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਈਰਾਨ ਦੇ ਮਿਜ਼ਾਈਲ ਤੇ ਡਰੋਨ ਲਾਂਚ ਪੈਡ, ਅਸਲ੍ਹਾ ਡੰਪ ਅਤੇ ਕਮਿਊਨੀਕੇਸ਼ਨ ਸੈਂਟਰ ਤੇ ਹੋਰ ਥਾਵਾਂ ਤਬਾਹ ਕਰ ਦਿੱਤੀਆਂ। ਸੈਂਟਰਲ ਕਮਾਂਡ ਨੇ ਦੱਸਿਆ ਕਿ ਹੋਰਮੁਜ਼ ’ਚ ਹੋਏ ਹਮਲੇ ’ਚ ਈਰਾਨ ਨੇ ਸਾਈਪ੍ਰਸ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਕੰਟੇਨਰ ਨੂੰ ਅੱਗ ਲੱਗ ਗਈ ਤੇ ਚਾਲਕ ਦਲ ਦੇ ਮੈਂਬਰਾਂ ’ਚੋਂ ਇਕ ਲਾਪਤਾ ਹੋ ਗਿਆ। ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਸੋਸ਼ਲ ਮੀਡੀਆ ’ਤੇ ਸਖ਼ਤ ਚਿਤਾਵਨੀ ਦਿੰਦਿਆਂ ਲਿਖਿਆ ਕਿ ਈਰਾਨ ਨੇ ਗਲਤ ਫ਼ੈਸਲਾ ਲਿਆ ਸੀ, ਹੁਣ ਉਹ ਇਸ ਦਾ ਹਰਜਾਨਾ ਭੁਗਤ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਈਰਾਨ ਨਾਲ ਅੰਤਰਿਮ ਸਮਝੌਤੇ ਦੀਆਂ ਕੋਸ਼ਿਸ਼ਾਂ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀਆਂ ਹਨ। ਪਿਛਲੇ ਹਫ਼ਤੇ ਈਰਾਨ ਨੇ ਉਨ੍ਹਾਂ ਜਹਾਜ਼ਾਂ ’ਤੇ ਹਮਲੇ ਕੀਤੇ ਜੋ ਇਸਲਾਮਿਕ ਰਿਪਬਲਿਕ ਦੇ ਸਮੁੰਦਰੀ ਇਲਾਕੇ ਤੋਂ ਬਚਣ ਲਈ ਇਕ ਖਾਸ ਰਸਤੇ ਰਾਹੀਂ ਜਲਡਮਰੂ ਤੋਂ ਲੰਘ ਰਹੇ ਸਨ, ਇਸ ਦੇ ਜਵਾਬ ’ਚ ਅਮਰੀਕਾ ਨੇ ਈਰਾਨ ’ਤੇ ਤਿੰਨ ਵਾਰ ਹਵਾਈ ਹਮਲੇ ਕੀਤੇ। ਈਰਾਨ ਨੇ ਉਨ੍ਹਾਂ ਦੇਸ਼ਾਂ ’ਤੇ ਜਵਾਬੀ ਕਾਰਵਾਈ ਕੀਤੀ, ਜਿਥੇ ਅਮਰੀਕੀ ਸੈਨਾ ਮੌਜੂਦ ਹੈ, ਨਾਲ ਹੀ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਜਲਡਮਰੂ ’ਤੇ ਸਿਰਫ਼ ਉਸ ਦਾ ਕੰਟਰੋਲ ਹੀ ਹੋਣਾ ਚਾਹੀਦਾ ਹੈ।
ਖਾੜੀ ਦੇਸ਼ਾਂ ’ਚ ਮਿਜ਼ਾਈਲ ਅਲਰਟ
ਅਮਰੀਕੀ ਹਮਲਿਆਂ ਦੇ ਜਵਾਬ ’ਚ ਈਰਾਨ ਨੇ ਯੂ.ਏ.ਈ. ਅਤੇ ਕਤਰ ਵੱਲ ਮਿਜ਼ਾਈਲਾਂ ਦਾਗੀਆਂ। ਕਤਰ ਦੀ ਫੌਜ ਨੇ ਦੱਸਿਆ ਕਿ ਉਨ੍ਹਾਂ ਨੇ ਈਰਾਨੀ ਮਿਜ਼ਾਈਲਾਂ ਨੂੰ ਹਵਾ ’ਚ ਹੀ ਤਬਾਹ ਕਰ ਦਿੱਤਾ। ਕਤਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਈਰਾਨੀ ਹਮਲਿਆਂ ਨੂੰ ਰੋਕਣ ਦੌਰਾਨ ਡਿਗੇ ਮਲਬੇ ਦੀ ਲਪੇਟ ’ਚ ਆਉਣ ਨਾਲ ਇਕ ਬੱਚੇ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਉੱਥੇ ਹੀ ਬਹਿਰੀਨ, ਜਿੱਥੇ ਅਮਰੀਕੀ ਫੌਜ ਦਾ ਪੰਜਵਾਂ ਸਮੁੰਦਰੀ ਬੇੜਾ ਤਾਇਨਾਤ ਹੈ, ਉੱਥੇ ਵੀ ਰਾਕੇਟ ਹਮਲਿਆਂ ਦੇ ਡਰੋਂ ਸਾਇਰਨ ਵਜਾਏ ਗਏ। ਕੁਵੈਤ ਦੀ ਫ਼ੌਜ ਨੇ ਵੀ ਕਿਹਾ ਕਿ ਉਸ ਨੂੰ ਆਪਣੇ ’ਤੇ ਹੋਏ ਹਮਲਿਆਂ ਨੂੰ ਰੋਕਿਆ। ਸੰਯੁਕਤ ਅਰਬ ਅਮੀਰਾਤ ’ਚ ਵੀ ਸਾਇਰਨ ਵੱਜੇ, ਪਰ ਸਰਕਾਰ ਨੇ ਕਿਹਾ ਕਿ ਮਿਜ਼ਾਈਲਾਂ ਯੂ.ਏ.ਈ. ਦੀ ਹੱਦ ’ਚ ਦਾਖਲ ਨਹੀਂ ਹੋਈਆਂ।
ਹੋਰਮੁਜ਼ ਅਗਲੇ ਹੁਕਮਾਂ ਤੱਕ ਵਪਾਰ ਲਈ ਬੰਦ ਰਹੇਗਾ-ਈਰਾਨ
ਈਰਾਨ ਨੇ ਸਾਫ਼ ਕਿਹਾ ਹੈ ਕਿ ਹੋਰਮੁਜ਼ ਜਲਡਮਰੂ ਅਗਲੇ ਹੁਕਮਾਂ ਤੱਕ ਵਪਾਰ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਈਰਾਨ ਦੀ ਸੰਸਦ ਦੇ ਸਪੀਕਰ ਤੇ ਮੁੱਖ ਬੁਲਾਰੇ ਮੁਹੰਮਦ ਬਾਘੇਰੀ ਗਾਲੀਬਾਫ਼ ਨੇ ਕਿਹਾ ਕਿ ਇਕਤਰਫ਼ਾ ਸਮਝੌਤਿਆਂ ਦਾ ਦੌਰ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਆਪਣੀ ਗੱਲ ’ਤੇ ਕਾਇਮ ਰਹੋ ਜਾਂ ਅੰਜਾਮ ਭੁਗਤੋ। ਹਕੀਕਤ ਹੁਣ ਸਾਹਮਣੇ ਆ ਰਹੀ ਹੈ। ਈਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਕੇਰਮਾਨਪੁਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਈਰਾਨ ’ਚ ਹੋਏ ਦੋ ਦੌਰਾਂ ਦੇ ਹਮਲਿਆਂ ’ਚ ਕਰੀਬ 17 ਲੋਕ ਮਾਰੇ ਗਏ ਤੇ 115 ਹੋਰ ਜ਼ਖਮੀ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਭਾਰਤ ਵਲੋਂ ਓਮਾਨ ਦੇ ਸਮੁੰਦਰੀ ਤੱਟ ਨੇੜੇ ਜਹਾਜ਼ ’ਤੇ ਹਮਲੇ ਦੀ ਨਿੰਦਾ ਅਗਲੀ ਖ਼ਬਰ ਵਿਸ਼ਵ ਚੈਂਪੀਅਨ ਦਾ ਅਜਿਹਾ ਬੁਰਾ ਹਾਲ!
Ad Position 24
No active advertisement