ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

‘ਇੰਡੀਆ’ ਧੜਾ ਮੌਨਸੂਨ ਇਜਲਾਸ ’ਚ ਰਾਮ ਮੰਦਰ, ਨੀਟ ਪੇਪਰ ਲੀਕ ਦੇ ਮੁੱਦੇ ਉਠਾਏਗਾ

Ad Position 21
No active advertisement
ਅਜੀਤ ਡੈਸਕ 13-07-2026

ਨਵੀਂ ਦਿੱਲੀ, 12 ਜੁਲਾਈ (ਪੀ.ਟੀ.ਆਈ.)-ਇੰਡੀਆ ਬਲਾਕ ਆਉਣ ਵਾਲੇ ਸੰਸਦ ਇਜਲਾਸ ’ਚ ਰਾਮ ਮੰਦਰ ਦਾਨ ਮਾਮਲੇ ਅਤੇ ਨੀਟ ਪੇਪਰ ਲੀਕ ਵਰਗੇ ਮੁੱਦਿਆਂ ’ਤੇ ਕੇਂਦਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ, ਨਾਲ ਹੀ ਵਿਰੋਧੀ ਪਾਰਟੀਆਂ ਵਿਚ ਦਲ ਬਦਲੀ ਕਰਕੇ ਦੋ ਤਿਹਾਈ ਬਹੁਮਤ ਪ੍ਰਾਪਤ ਕਰਨ ਦੀਆਂ ਭਾਜਪਾ ਦੀਆਂ ਕਥਿਤ ਕੋਸ਼ਿਸ਼ਾਂ ਦਾ ਵੀ ਵਿਰੋਧ ਕਰੇਗਾ। ਆਰ.ਜੇ.ਡੀ. ਦੇ ਸੰਸਦ ਮੈਂਬਰ ਸੁਧਾਕਰ ਸਿੰਘ ਨੇ ਕਿਹਾ ਕਿ ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ 13 ਅਗਸਤ ਤੱਕ ਹੋਣ ਵਾਲਾ ਹੈ। ਇੰਟਰਵਿਊ ਵਿਚ ਬਕਸਰ ਦੇ ਸੰਸਦ ਮੈਂਬਰ ਨੇ ਦੋਸ਼ ਲਗਾਇਆ ਕਿ ਭਾਜਪਾ ਆਪਣੇ ਵਿਧਾਨਕ ਏਜੰਡੇ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਨੰਬਰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੀ ਰਾਜਨੀਤਿਕ ਰਣਨੀਤੀ ਅਪਣਾ ਰਹੀ ਹੈ। ਭਾਜਪਾ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਨੂੰ ਤੋੜ ਕੇ ਦੋ ਤਿਹਾਈ ਬਹੁਮਤ ਪ੍ਰਾਪਤ ਕਰਨਾ ਚਾਹੁੰਦੀ ਹੈ। ਇੰਡੀਆ ਬਲਾਕ ਇੱਕਜੁੱਟ ਹੋ ਕੇ ਇਸ ਦਾ ਵਿਰੋਧ ਕਰੇਗਾ । ਉਨ੍ਹਾਂ ਕਿਹਾ ਕਿ ਅਸੀਂ ਰਾਮ ਮੰਦਰ ਦਾਨ ਚੋਰੀ ਤੇ ਪੇਪਰ ਲੀਕ ਤੋਂ ਲੈ ਕੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਤੱਕ ਹਰ ਭਖਦੇ ਮੁੱਦੇ ਨੂੰ ਉਠਾਵਾਂਗੇ।
Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ’ਚ ਸਭ ਤੋਂ ਵੱਧ 42.6 ਮਿਲੀਮੀਟਰ ਬਾਰਿਸ਼ ਹੋਈ ਅਗਲੀ ਖ਼ਬਰ ਜੰਮੂ-ਕਸ਼ਮੀਰ ’ਚ ‘ਅਣਉਚਿਤ ਕੰਟੈਂਟ’ ਵਾਲੀਆਂ ਕਿਤਾਬਾਂ ਲਈ ਤਿੰਨ ਪ੍ਰਕਾਸ਼ਕ ਗ੍ਰਿਫ਼ਤਾਰ
Ad Position 24
No active advertisement