28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਪੀ.ਟੀ.ਆਈ)-ਸੰਸਦ ਭਵਨ ਕੰਪਲੈਕਸ ’ਚ ਐਨ.ਡੀ.ਏ ਸੰਸਦੀ ਦਲ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ। ‘ਮੰਗਲ ਮਿਲਨ’ ਨਾਂਅ ਹੇਠ ਹੋਈ ਇਸ ਮੀਟਿੰਗ ’ਚ ਤ੍ਰਿਣਮੂਲ ਕਾਂਗਰਸ ਤੋਂ ਬਗਾਵਤ ਕਰਕੇ ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ਼ ਇੰਡੀਆ (ਐਨ.ਸੀ.ਪੀ.ਆਈ) ’ਚ ਸ਼ਾਮਿਲ ਹੋਏ ਸੰਸਦ ਮੈਂਬਰ ਵੀ ਪਹਿਲੀ ਵਾਰ ਹਾਜ਼ਰ ਹੋਏ। ਐਨ.ਸੀ.ਪੀ.ਆਈ ਦੀ ਸੰਸਦ ਮੈਂਬਰ ਸਾਯੋਨੀ ਘੋਸ਼ ਨੇ ਕਿਹਾ ਕਿ ਅੱਜ ਮੈਂ ਐਨ.ਡੀ.ਏ ਦੀ ਮੀਟਿੰਗ ’ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ’ਚ ਹੋਈ ਇਹ ਮੀਟਿੰਗ ਜਾਣਕਾਰੀ ਭਰਪੂਰ ਸੀ। ਅੱਜ ਅਸੀਂ ਮੁਕਤ ਵਪਾਰ ਸਮਝੌਤਿਆਂ (ਐਫ.ਟੀ.ਏ) ’ਤੇ ਚਰਚਾ ਕੀਤੀ, ਜੋ ਕਾਫ਼ੀ ਸਾਕਾਰਾਤਮਿਕ ਰਹੀ। ਇਕ ਹੋਰ ਸੰਸਦ ਮੈਂਬਰ ਕਾਕੋਲੀ ਘੋਸ਼ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਸੀ, ਜਦੋਂ ਐਨ.ਸੀ.ਪੀ.ਆਈ ਦੇ 20 ਸੰਸਦ ਮੈਂਬਰਾਂ ਨੂੰ ਐਨ.ਡੀ.ਏ ਦੀ ‘ਮੰਗਲ ਮਿਲਨ’ ਮੀਟਿੰਗ ’ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸਾਨੂੰ ਦੇਸ਼ ਦੇ ਵਿਕਾਸ, ਮੁਕਤ ਵਪਾਰ ਸਮਝੌਤਿਆਂ ਅਤੇ ਕਿਸਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ, ਜੋ ਅੰਕੜੇ ਪ੍ਰਾਪਤ ਹੋਏ ਉਨ੍ਹਾਂ ਨਾਲ ਅਸੀਂ ਜਨਤਾ ਨੂੰ ਵੀ ਇਨ੍ਹਾਂ ਵਿਸ਼ਿਆਂ ਸੰਬੰਧੀ ਬਿਹਤਰ ਢੰਗ ਨਾਲ ਸਮਝਾ ਸਕਾਂਗੇ। ਸੀਨੀਅਰ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਜੇ.ਪੀ. ਨੱਢਾ, ਨਿਤਿਨ ਗਡਕਰੀ, ਪਿਊਸ਼ ਗੋਇਲ, ਕਿਰਨ ਰਿਜਿਜੂ ਅਤੇ ਐਨ.ਡੀ.ਏ ਦੇ ਨਾਲ ਸੰਬੰਧਿਤ ਸੰਸਦ ਮੈਂਬਰਾਂ ਨੇ ਇਸ ਮੀਟਿੰਗ ਵਿਚ ਸ਼ਿਰਕਤ ਕੀਤੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ 6 ਪੇਪਰ ਲੀਕ ’ਤੇ ਕੇਜਰੀਵਾਲ ਕਿਉਂ ਹਨ ਚੁੱਪ-ਮਾਲੀਵਾਲ ਅਗਲੀ ਖ਼ਬਰ ਉੜੀ ’ਚ ਕੰਟਰੋਲ ਰੇਖਾ ਨੇੜੇ ਸੁਰੰਗ ਧਮਾਕਾ-ਫ਼ੌਜ ਦੇ 2 ਜਵਾਨ ਜ਼ਖ਼ਮੀ
Ad Position 24