29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅਧਿਆਪਕਾਂ ਤੋਂ ਚੋਣ ਡਿਊਟੀ ਕਰਵਾਈ ਜਾ ਸਕਦੀ ਹੈ ਪਰ ਅਸਹਿਣਯੋਗ ਬੋਝ ਨਹੀਂ ਪਾਇਆ ਜਾ ਸਕਦਾ-ਦਿੱਲੀ ਹਾਈ ਕੋਰਟ

Ad Position 21
No active advertisement
ਅਜੀਤ ਡੈਸਕ 29-07-2026
ਨਵੀਂ ਦਿੱਲੀ,28 ਜੁਲਾਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਚੋਣਾਂ ਨਾਲ ਸਬੰਧਿਤ ਕੰਮ ਲਈ ਸਰਕਾਰੀ ਸਕੂਲ ਅਧਿਆਪਕਾਂ ਨੂੰ ਤਾਇਨਾਤ ਕਰਨ ਦਾ ਸੰਵਿਧਾਨਕ ਅਧਿਕਾਰ ਹੈ, ਪਰ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਨਾਲ ਅਧਿਆਪਕਾਂ ‘ਤੇ ਅਸਹਿ ਮਾਨਸਿਕ ਅਤੇ ਸਰੀਰਕ ਦਬਾਅ ਨਾ ਪਵੇ । ਚੀਫ਼ ਜਸਟਿਸ ਡੀ.ਕੇ. ਉਪਾਧਿਆਇ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਡਿਵੀਜ਼ਨ ਬੈਂਚ ਇੱਕ ਜਨਹਿਤ ਪਟੀਸ਼ਨ (ਪੀ ਆਈ ਐੱਲ) ਦੀ ਸੁਣਵਾਈ ਕਰ ਰਹੀ ਸੀ ਜਿਸ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ ਆਈ ਆਰ) ਮੁਹਿੰਮ ਲਈ ਸਰਕਾਰੀ ਸਕੂਲ ਅਧਿਆਪਕਾਂ ਨੂੰ ਬੂਥ-ਪੱਧਰੀ ਅਧਿਕਾਰੀਆਂ ਅਤੇ ਗਣਨਾ ਮੁਲਾਜ਼ਮਾਂ ਵਜੋਂ ਵੱਡੇ ਪੱਧਰ ‘ਤੇ ਤਾਇਨਾਤ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ । ਸੁਣਵਾਈ ਦੌਰਾਨ, ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਇੱਕ ਵਿਸਤ੍ਰਿਤ ਹਲਫ਼ਨਾਮਾ ਦਾਇਰ ਕੀਤਾ ਹੈ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ । ਕਮਿਸ਼ਨ ਦੇ ਅਨੁਸਾਰ, ਸਕੂਲ ਦੇ ਸਮੇਂ ਦੌਰਾਨ ਕਿਸੇ ਵੀ ਅਧਿਆਪਕ ਨੂੰ ਚੋਣ ਨਾਲ ਸੰਬੰਧਿਤ ਕੰਮ ਨਹੀਂ ਸੌਂਪਿਆ ਜਾ ਰਿਹਾ । ਹਾਈ ਕੋਰਟ ਨੇ ਇਸ ਸਥਿਤੀ ਨੂੰ ਰਿਕਾਰਡ ‘ਤੇ ਲੈਂਦੇ ਹੋਏ ਕਿਹਾ ਕਿ ਅਧਿਆਪਕਾਂ ਦੇ ਕੰਮ ਦੇ ਬੋਝ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ । ਅਦਾਲਤ ਨੇ ਕਿਹਾ ਕਿ ਜੇਕਰ ਕੋਈ ਅਧਿਆਪਕ, ਸਕੂਲ ਵਿਚ 6 ਤੋਂ 8 ਘੰਟੇ ਪੜ੍ਹਾਉਣ ਤੋਂ ਬਾਅਦ, ਚੋਣ ਡਿਊਟੀ ਵੀ ਕਰਦਾ ਹੈ, ਤਾਂ ਇਹ ਉਸ ‘ਤੇ ਮਾਨਸਿਕ ਅਤੇ ਸਰੀਰਕ ਦਬਾਅ ਪੈ ਸਕਦਾ ਹੈ । ਇਸ ਲਈ, ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਧਿਆਪਕਾਂ ‘ਤੇ ਚੋਣਾਂ ਨਾਲ ਸਬੰਧਿਤ ਕੰਮ ਦਾ ਇੰਨਾ ਬੋਝ ਨਾ ਪਵੇ ਕਿ ਇਹ ਅਸਹਿਣਯੋਗ ਹੋ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਏ.ਕੇ.-47 ਨਾਲ ਗੋਲੀਆਂ ਚਲਾਉਣ ਦੇ ਮਾਮਲੇ ’ਚ ਕੇਜਰੀਵਾਲ ਵਲੋਂ ਕੇਂਦਰ ਤੇ ਬਿਹਾਰ ਸਰਕਾਰ ’ਤੇ ਹਮਲਾ ਅਗਲੀ ਖ਼ਬਰ ਪੰਜਾਬ ’ਚ 6 ਪੇਪਰ ਲੀਕ ’ਤੇ ਕੇਜਰੀਵਾਲ ਕਿਉਂ ਹਨ ਚੁੱਪ-ਮਾਲੀਵਾਲ
Ad Position 24