ਅੰਮ੍ਰਿਤਸਰ, 2 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸਵਾਤ ਜ਼ਿਲ੍ਹੇ ’ਚ ਅੱਜ ਸ਼ਾਮ ਇਕ ਸ਼ਾਂਤੀ ਰੈਲੀ ਦੌਰਾਨ ਹੋਏ ਧਮਾਕੇ ’ਚ 14 ਲੋਕ ਮਾਰੇ ਗਏ ਤੇ 18 ਹੋਰ ਗੰਭੀਰ ਜ਼ਖ਼ਮੀ ਹੋ ਗਏ । ਅਧਿਕਾਰੀਆਂ ਅਨੁਸਾਰ ਇਹ ਧਮਾਕਾ ਸਵਾਤ ਜ਼ਿਲ੍ਹੇ ਦੇ ਕਾਬਲ ਕਸਬੇ ’ਚ ਉਸ ਵੇਲੇ ਹੋਇਆ, ਜਦੋਂ ਸਵਾਤ ਸ਼ਾਂਤੀ ਰੈਲੀ ਕਾਬਲ ਪੁਲਿਸ ਸਟੇਸ਼ਨ ਦੇ ਗੇਟ ਦੇ ਬਾਹਰ ਪਹੁੰਚੀ । ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ । ਸਵਾਤ ਜ਼ਿਲ੍ਹਾ ਪੁਲਿਸ ਅਧਿਕਾਰੀ ਦੇ ਅਨੁਸਾਰ ਜਦੋਂ ਪੁਲਿਸ ਅਧਿਕਾਰੀਆਂ ਨੇ ਆਤਮਘਾਤੀ ਹਮਲਾਵਰ ਨੂੰ ਪੁਲਿਸ ਸਟੇਸ਼ਨ ਦੇ ਪ੍ਰਵੇਸ਼ ਦੁਆਰ ’ਤੇ ਰੋਕਣ ਅਤੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਨਾਲ ਬੰਨ੍ਹੇ ਵਿਸਫੋਟਾਂ ਨਾਲ ਧਮਾਕਾ ਕਰਕੇ ਖ਼ੁਦ ਨੂੰ ਉਡਾ ਲਿਆ । ਧਮਾਕੇ ਤੋਂ ਬਾਅਦ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਖੇਤਰ ਨੂੰ ਘੇਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਹਾਈ ਅਲਰਟ ’ਤੇ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸਵਾਤ ਘਾਟੀ ’ਚ ਅੱਤਵਾਦੀ ਹਿੰਸਾ ਵਿਚ ਹਾਲ ਹੀ ਵਿਚ ਹੋਏ ਵਾਧੇ ਵਿਰੁੱਧ ਕਾਬਲ ਚੌਕ ’ਤੇ ਇਕ ਵੱਡਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ।
ਪਾਕਿ ’ਚ ਰੈਲੀ ਦੌਰਾਨ ਧਮਾਕਾ-14 ਮੌਤਾਂ
ਅੰਮ੍ਰਿਤਸਰ, 2 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸਵਾਤ ਜ਼ਿਲ੍ਹੇ ’ਚ ਅੱਜ ਸ਼ਾਮ ਇਕ ਸ਼ਾਂਤੀ ਰੈਲੀ ਦੌਰਾਨ ਹੋਏ ਧਮਾਕੇ ’ਚ 14 ਲੋਕ ਮਾਰੇ ਗਏ ਤੇ 18 ਹੋਰ ਗੰਭੀਰ ਜ਼ਖ਼ਮੀ ਹੋ ਗਏ । ਅਧਿਕਾਰੀਆਂ ਅਨੁਸਾਰ ਇਹ ਧਮਾਕਾ ਸਵਾਤ ਜ਼ਿਲ੍ਹੇ ਦੇ ਕਾਬਲ ਕਸਬੇ ’ਚ ਉਸ ਵੇਲੇ ਹੋਇਆ, ਜਦੋਂ ਸਵਾਤ ਸ਼ਾਂਤੀ ਰੈਲੀ ਕਾਬਲ ਪੁਲਿਸ ਸਟੇਸ਼ਨ ਦੇ ਗੇਟ ਦੇ ਬਾਹਰ ...
ਅਜੀਤ ਡੈਸਕ
03-08-2026