02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਰਾਜ ਪੱਧਰੀ ਮੁਲਾਂਕਣ ਪ੍ਰੋਗਰਾਮ

ਮੁੱਲਾਂਪੁਰ-ਦਾਖਾ, 2 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪਿਛਲੇ ਵਰ੍ਹੇ ਤੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬਾਰੇ ਹੁਣ ਤੱਕ 500 ਦਿਨ ਦੀ ਰਿਪੋਰਟ ਲਈ ਪੰਜਾਬ ਪੁਲਿਸ, ਸਿਵਲ ਪ੍ਰਸ਼ਾਸ਼ਨ ਅਤੇ ਆਮ ਆਦਮੀ ਪਾਰਟੀ ਦੀਆਂ ਨਸ਼ਾ ਵਿਰੋਧੀ ਕਮੇਟੀਆਂ ਦੇ ਜ਼ੋਨ, ਅਸੈਂਬਲੀ ਕੋਆਰਡੀਨੇਟਰਾਂ ਨਾਲ ਰਾਜ ਭਰ ’ਚੋਂ ਨਸ਼ਾ ਮੁਕਤੀ ਲਈ ਪੰਜਾਬ ਸਰਕਾਰ ਦੀਆਂ ਵਾਰਡ/ਵਿਲੇਜ ਡਿਫੈਂਸ ਕਮੇਟੀਆਂ ਦੁਆਰਾ ਕਾਰਗੁਜ਼ਾਰੀ ਲਈ ਆਮ ਆਦਮੀ ਪਾਰਟੀ ਵਲੋਂ ਅੱਜ ਇਕ ਰਾਜ ਪੱਧਰੀ ਪ੍ਰੋਗਰਾਮ ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਰਿਜ਼ੋਰਟਸ ਅੰਦਰ ਕੀਤਾ ਗਿਆ, ਜਿਥੇ ਯੁੱਧ

Ad Position 21
No active advertisement
ਅਜੀਤ ਡੈਸਕ 03-08-2026

 ਮੁੱਲਾਂਪੁਰ-ਦਾਖਾ, 2 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪਿਛਲੇ ਵਰ੍ਹੇ ਤੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬਾਰੇ ਹੁਣ ਤੱਕ 500 ਦਿਨ ਦੀ ਰਿਪੋਰਟ ਲਈ ਪੰਜਾਬ ਪੁਲਿਸ, ਸਿਵਲ ਪ੍ਰਸ਼ਾਸ਼ਨ ਅਤੇ ਆਮ ਆਦਮੀ ਪਾਰਟੀ ਦੀਆਂ ਨਸ਼ਾ ਵਿਰੋਧੀ ਕਮੇਟੀਆਂ ਦੇ ਜ਼ੋਨ, ਅਸੈਂਬਲੀ ਕੋਆਰਡੀਨੇਟਰਾਂ ਨਾਲ ਰਾਜ ਭਰ ’ਚੋਂ ਨਸ਼ਾ ਮੁਕਤੀ ਲਈ ਪੰਜਾਬ ਸਰਕਾਰ ਦੀਆਂ ਵਾਰਡ/ਵਿਲੇਜ ਡਿਫੈਂਸ ਕਮੇਟੀਆਂ ਦੁਆਰਾ ਕਾਰਗੁਜ਼ਾਰੀ ਲਈ ਆਮ ਆਦਮੀ ਪਾਰਟੀ ਵਲੋਂ ਅੱਜ ਇਕ ਰਾਜ ਪੱਧਰੀ ਪ੍ਰੋਗਰਾਮ ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਰਿਜ਼ੋਰਟਸ ਅੰਦਰ ਕੀਤਾ ਗਿਆ, ਜਿਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇਦਾਰਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਅਮਨ ਅਰੋੜਾ, ਡਾ: ਬਲਵੀਰ ਸਿੰਘ, ਹਰਦੀਪ ਸਿੰਘ ਮੁੰਡੀਆਂ, ਤਰੁਣਪ੍ਰੀਤ ਸਿੰਘ ਸੌਂਦ (ਚਾਰੇ ਕੈਬਨਿਟ ਮੰਤਰੀ), ਮੁੱਖ ਸਕੱਤਰ ਪੰਜਾਬ ਕੇ.ਏ.ਪੀ ਸਿਨਹਾ, ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਵਲੋਂ ਸੰਬੋਧਨ ਕੀਤਾ । ਨਸ਼ਾ ਵਿਰੋਧੀ ਪ੍ਰੋਗਰਾਮ ਦੀ ਪ੍ਰਗਤੀ ਮੁਲਾਂਕਣ ਨੂੰ ਲੈ ਕੇ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਪਾਰਟੀਆਂ ’ਤੇ ਤਿੱਖੇ ਜ਼ੁਬਾਨੀ ਹਮਲੇ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਨਸ਼ਿਆਂ ਨਾਲ ਨਸ਼ਲਕੁਸ਼ੀ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ । ਅਕਾਲੀ ਦਲ ਆਪਣੀ ਸਰਕਾਰ ’ਚ ਨਸ਼ਾ ਲੈ ਕੇ ਆਇਆ, ਅਗਲੀ ਕਾਂਗਰਸ ਦੀ ਸਰਕਾਰ ’ਚ ਨਸ਼ਾ ਪ੍ਰਮੋਟ ਹੋਣ ਨਾਲ ਸਪੱਸ਼ਟ ਹੋ ਗਿਆ ਕਿ ਨਸ਼ਿਆਂ ਦੀ ਅੰਦਰੋਂ-ਬਾਹਰੋਂ ਤਸਕਰੀ ਨਾਲ ਦੋਵੇਂ ਪਾਰਟੀਆ ਸਿੱਧੇ-ਅਸਿੱਧੇ ਰੂਪ ’ਚ ਜੁੜੀਆ ਹੋਈਆਂ ਹਨ । ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਜਿੱਥੇ ਨਸ਼ਿਆਂ ਦਾ ਖਾਤਮਾ ਕਰਕੇ ਤੰਦਰੁਸਤ ਪੰਜਾਬ ਦੀ ਨੀਂਹ ਰੱਖੀ, ਉੱਥੇ ‘ਆਪ’ ਦੀ ਸਰਕਾਰ ਵਲੋਂ ਸੱਤ੍ਹਾ ਸੰਭਾਲਣ ਸਮੇਂ ਤਾਲੀਮ ਦੇ ਖੇਤਰ ’ਚ 27ਵੇਂ ਨੰਬਰ ’ਤੇ ਪੰਜਾਬ ਨੂੰ ਹੌਲੀ-ਹੌਲੀ ਮਿਹਨਤ ਕਰਕੇ ਪਹਿਲੇ ਨੰਬਰ ’ਤੇ ਲਿਆਦਾ, ਇਹ ਰਿਪੋਰਟ ਕੇਂਦਰ ਸਰਕਾਰ ਦੀ ਹੈ । ਭਗਵੰਤ ਮਾਨ ਵਲੋਂ ਨਸ਼ਿਆਂ ਦਾ ਵਗਦਾ 6ਵਾਂ ਦਰਿਆ ਰੋਕਣ ਲਈ ਵਿਲੇਜ/ਵਾਰਡ 13 ਹਜ਼ਾਰ ਕਮੇਟੀਆਂ ਦੇ 1 ਲੱਖ ਤੋਂ ਵੱਧ ਮੈਂਬਰਾਂ ਅਤੇ 50 ਹਜ਼ਾਰ ਟਰੇਨੀਆਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਮੁੱਖ ਸਕੱਤਰ ਪੰਜਾਬ ਸਰਕਾਰ ਕੇ.ਏ.ਪੀ ਸਿਨਹਾ, ਸਿਹਤ ਮੰਤਰੀ ਡਾ: ਬਲਬੀਰ ਸਿੰਘ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਗੁਪਤਾ, ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਡਾ: ਅੰਕੁਰ ਗੁਪਤਾ, ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਹੋਰ ਮੰਚ ’ਤੇ ਸੁਸ਼ੋਭਿਤ ਰਹੇ । ਇਸ ਮੌਕੇ ਪਨਗਰੇਨ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਸੁਧਾਰ, ਹਲਕਾ ਦਾਖਾ ‘ਆਪ’ ਦੇ ਇੰਚਾਰਜ ਡਾ: ਕੇ. ਐੱਨ.ਐੱਸ.ਕੰਗ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਐੱਮ.ਐੱਲ.ਏ. ਹਾਕਮ ਸਿੰਘ ਠੇਕੇਦਾਰ, ਐੱਮ.ਐੱਲ.ਏ. ਜੀਵਨ ਸਿੰਘ ਸੰਗੋਵਾਲ, ਐੱਮ.ਐੱਲ.ਏ. ਕੁਲਵੰਤ ਸਿੰਘ ਸਿੱਧੂ, ਵਿਜੇ ਬਿਕਟਰ ਜਾਂਗਪੁਰ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਮੁੱਲਾਂਪੁਰ ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਬਲਵਿੰਦਰ ਸਿੰਘ ਬੱਸਣ, ਮੀਡੀਆ ਇੰਚਾਰਜ ਮੁਕੇਸ਼ ਬਾਂਸਲ ਹੋਰ ਮੌਜੂਦ ਰਹੇ ।

Ad Position 22
No active advertisement
ਪਿਛਲੀ ਖ਼ਬਰ ਇਡਾਹੋ ਦੇ ਰੈਸਟੋਰੈਂਟ ’ਚ ਅੰਨ੍ਹੇਵਾਹ ਗੋਲੀਬਾਰੀ, ਹਮਲਾਵਰ ਸਮੇਤ ਤਿੰਨ ਦੀ ਮੌਤ ਅਗਲੀ ਖ਼ਬਰ ਉੱਤਰ-ਪੱਛਮੀ ਭਾਰਤ ਵਿਚ 8 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ
Ad Position 24
No active advertisement