ਬੈਲਗਰੇਡ, 2 ਅਗਸਤ (ਏਜੰਸੀ)-ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਪੱਛਮੀ ਪਾਸੇ ਜੰਗਲੀ ਅੱਗ ਨੂੰ ਬੁਝਾਉਂਦਿਆਂ ਦੋ ਹੈਲੀਕਾਪਟਰ ਅੱਜ ਆਪਸ ’ਚ ਟਕਰਾ ਗਏ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਯੂਨਾਨ ਦੇ ਫ਼ਾਇਰ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਤੋਂ ਬਾਅਦ ਪਸਾਥਾ ਇਲਾਕੇ ’ਚ ਅਮਲੇ ਦੀ ਭਾਲ ਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫ਼ਾਇਰ ਸਰਵਿਸ ਵਲੋਂ ਕਿਹਾ ਗਿਆ ਕਿ ਪਸਾਥਾ ਖੇਤਰ ’ਚ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਇਸ ’ਚ ਹਿੱਸਾ ਲੈ ਰਹੇ ਦੋ ਹੈਲੀਕਾਪਟਰ ਆਪਸ ’ਚ ਟਕਰਾ ਗਏ। ਅਮਲੇ ਦੀ ਭਾਲ ਤੇ ਬਚਾਅ ਕਾਰਜਾਂ ਲਈ ਤੁਰੰਤ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਇਸ ਸਮੇਂ ਕੰਮ ਕਰ ਰਹੀਆਂ ਹਨ। ਵੱਖ-ਵੱਖ ਮੀਡੀਆ ਰਿਪੋਰਟਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰਾਂ ’ਚੋਂ ਇਕ ਦੇ 2 ਪਾਇਲਟਾਂ ਵਾਲੇ ਅਮਲੇ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਪ੍ਰਸ਼ਾਸਨ ਤੇ ਬਚਾਅ ਟੀਮਾਂ ਵਲੋਂ ਦੂਜੇ ਹੈਲੀਕਾਪਟਰ ਤੇ ਉਸ ਦੇ ਅਮਲੇ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤਾਂ ਕਿ ਜਲਦੀ ਤੋਂ ਜਲਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ।
ਏਥਨਜ਼ ਨੇੜੇ ਜੰਗਲ ਦੀ ਅੱਗ ਬੁਝਾਉਂਦਿਆਂ 2 ਹੈਲੀਕਾਪਟਰ ਆਪਸ ’ਚ ਟਕਰਾਏ-2 ਮੌਤਾਂ
ਬੈਲਗਰੇਡ, 2 ਅਗਸਤ (ਏਜੰਸੀ)-ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਪੱਛਮੀ ਪਾਸੇ ਜੰਗਲੀ ਅੱਗ ਨੂੰ ਬੁਝਾਉਂਦਿਆਂ ਦੋ ਹੈਲੀਕਾਪਟਰ ਅੱਜ ਆਪਸ ’ਚ ਟਕਰਾ ਗਏ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਯੂਨਾਨ ਦੇ ਫ਼ਾਇਰ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ
ਅਜੀਤ ਡੈਸਕ
03-08-2026