ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥ)-ਬੰਗਲਾਦੇਸ਼ ਦੀ ਅਹੁਦੇ ਤੋਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ,ਜੋ ਦੋ ਸਾਲ ਪਹਿਲਾਂ ਬੰਗਲਾਦੇਸ਼ ਛੱਡ ਕੇ ਭਾਰਤ ਆਏ ਸਨ, ਨੇ ਬੁਧਵਾਰ ਨੂੰ ਦਿੱਲੀ ’ਚ ਪਹਿਲੀ ਵਾਰ ਜਨਤਕ ਤੌਰ ’ਤੇ ਸੰਬੋਧਨ ਕੀਤਾ। ਇਹ ਪ੍ਰੋਗਰਾਮ ਦਿੱਲੀ ’ਚ ਫੌਰਨ ਕੋਰਸਪੌਂਡੈਂਟ ਕਲੱਬ ਆਫ਼ ਸਾਊਥ ਏਸ਼ੀਆ ਵਲੋਂ ਕਰਵਾਇਆ, ਗਿਆ ਜਿਸ ਤੋਂ ਭਾਰਤ ਸਰਕਾਰ ਨੇ ਪੂਰੀ ਤਰ੍ਹਾਂ ਦੂਰੀ ਬਣਾਉਂਦਿਆਂ ਕਿਹਾ ਕਿ ਇਹ ਪ੍ਰੋਗਰਾਮ ਇਕ ਨਿੱਜੀ ਮੀਡੀਆ ਕੰਪਨੀ ਵਲੋਂ ਕਰਵਾਇਆ ਜਾ ਰਿਹਾ ਹੈ ਅਤੇ ਸਰਕਾਰ ਇਸ ’ਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਿਲ ਨਹੀਂ ਹੈ। ਸ਼ੇਖ ਹਸੀਨਾ ਨੇ ਮੀਡੀਆ ਨੂੰ ਵਰਚੁਅਲ ਤੌਰ ’ਤੇ ਸੰਬੋਧਨ ਕੀਤਾ ਜਿਸ ਦੌਰਾਨ ਉਨ੍ਹਾਂ ਦਾ ਕੈਮਰਾ ਵੀ ਬੰਦ ਰਿਹਾ। ਸ਼ੇਖ ਹਸੀਨਾ ਨੇ ਆਪਣੇ ਸੰਬੋਧਨ ’ਚ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਕ ਅਜਿਹੇ ਸ਼ਖ਼ਸ ਵਜੋਂ ਬੋਲ ਰਹੇ ਹਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਬੰਗਲਾਦੇਸ਼ ਦੇ ਲੋਕਾਂ ਨਾਲ ਬਿਤਾਈ ਹੈ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਦੋਸ਼ ਤੋਂ ਵੱਖ ਕਰ ਦਿੱਤਾ ਗਿਆ ਪਰ ਉਹ ਕਦੇ ਵੀ ਆਪਣੇ ਲੋਕਾਂ ਤੋਂ ਵੱਖ ਨਹੀਂ ਹੋਈ। ਉਨ੍ਹਾਂ ਤਕਰੀਬਨ 25 ਮਿੰਟ ਦਿੱਤੇ ਭਾਸ਼ਨ ’ਚ ਕਿਹਾ ਕਿ ਉਹ ਪਿਛਲੇ 2 ਸਾਲ ਤੋਂ ਆਪਣੇ ਦੇਸ਼ ਨੂੰ ਟੁੱਟਦਿਆਂ ਵੇਖ ਰਹੇ ਹਨ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ 5 ਅਗਸਤ 2024 ਨੂੰ ਹੀ ਵਿਦਿਆਰਥੀ ਅੰਦੋਲਨ ਤੋਂ ਬਾਅਦ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਛੱਡਣਾ ਪਿਆ ਸੀ। ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚ ਗਏ ਸਨ। ਜਿਸ ਤੋਂ ਬਾਅਦ ਉਹ ਅਸਤੀਫ਼ਾ ਦੇ ਕੇ ਭੱਜ ਕੇ ਜਹਾਜ਼ ’ਚ ਭਾਰਤ ਆ ਗਏ ਸਨ। ਸ਼ੇਖ ਹਸੀਨਾ ਨੇ ਕਿਹਾ ਕਿ ਉਹ ਜੁਲਾਈ ਅਤੇ ਅਗਸਤ 2024 ਦੇ ਬਾਰੇ (ਹਿੰਸਾ) ’ਚ ਸਚਾਈ ਨਾਲ ਆਪਣੀ ਗੱਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਸ਼ਾਂਤੀਪੂਰਨ ਵਿਦਿਆਰਥੀ ਅੰਦੋਲਨ ਨਹੀਂ ਸੀ। ਉਨ੍ਹਾਂ ਦੀ ਸਰਕਾਰ ਨੇ ਸ਼ਰੂ ਤੋਂ ਹੀ ਗੱਲਬਾਤ, ਕਾਨੂੰਨੀ ਅਮਲ ਅਤੇ ਸੰਜਮ ਰਾਹੀਂ ਇਸ ਮੁੱਦੇ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਸੁਧਾਰ ਦੀ ਭਾਸ਼ਾ ਦੇ ਪਿੱਛੇ ਸੰਗਠਿਤ ਸਮੂਹ ਵਿਦਿਆਰਥੀਆਂ ਦੀ ਮੰਗ ਨੂੰ ਹਿੰਸਕ ਸਿਆਸੀ ਹਥਿਆਰ ’ਚ ਬਦਲਣ ਦਾ ਕੰਮ ਕਰ ਰਹੇ ਸਨ। ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਆਪਣੀ ਇੱਛਾ ਨਾਲ ਬੰਗਲਾਦੇਸ਼ ਨਹੀਂ ਛੱਡਿਆ ਸੀ। ਪ੍ਰਦਸ਼ਨਕਾਰੀਆਂ ਦੇ ਪ੍ਰਧਾਨ ਮੰਤਰੀ ਰਿਹਾਇਸ਼ ਵੱਲ ਵਧਣ ’ਤੇ ਉਨ੍ਹਾਂ ਕੋਲ ਸਿਰਫ਼ 30 ਤੋਂ 40 ਮਿੰਟ ਦਾ ਸਮਾਂ ਸੀ। ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਜੱਦੀ ਪਿੰਡ ਤੁੰਗੀਪਾੜਾ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਹਾਲਾਤ ਅਜਿਹੇ ਬਣੇ ਕਿ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ। ਕਿਸੇ ਵੀ ਹਾਲ ’ਚ ਘਰ ਵਾਪਸ ਜਾਵਾਂਗੀ। ਸ਼ੇਖ ਹਸੀਨਾ ਨੇ ਪਹਿਲਾਂ ਕੀਤੇ ਦਾਅਵੇ, ਜਿਸ ’ਚ ਉਨ੍ਹਾਂ ਬੰਗਲਾਦੇਸ਼ ਵਾਪਸੀ ਦਾ ਐਲਾਨ ਕੀਤਾ ਸੀ, ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ (ਬੰਗਲਾਦੇਸ਼ ਸਰਕਾਰ) ਉਨ੍ਹਾਂ ਨੂੰ ਜੇਲ੍ਹ ’ਚ ਪਾ ਸਕਦੀ ਹੈ ਜਾਂ ਮਾਰ ਵੀ ਸਕਦੀ ਹੈ, ਪਰ ਫਿਰ ਵੀ ਉਹ ਘਰ ਵਾਪਸ ਜਾਣਗੇ। ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਭਾਰਤ ਦੀ ਵੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਵੀ ਬੰਗਲਾਦੇਸ਼ ਕਿਸੇ ਮੁਸ਼ਕਿਲ ਹਾਲਾਤ ’ਚ ਹੁੰਦਾ ਹੈ, ਭਾਰਤ ਹਮੇਸ਼ਾ ਉਸ ਨਾਲ ਖੜ੍ਹਾ ਰਿਹਾ ਹੈ। ਫਿਰ ਭਾਵੇਂ ਉਹ 1971 ਹੋਵੇ, 1975 ਜਾਂ ਫਿਰ ਅੱਜ ਦਾ ਸਮਾਂ। ਇਸ ਪ੍ਰੈੱਸ ਕਾਨਫਰੰਸ ’ਚ ਬੰਗਲਾਦੇਸ਼ ਦੇ ਸਾਬਕਾ ਸਿੱਖਿਆ ਮੰਤਰੀ ਮੋਹੀਬੁਲ ਹਸਨ ਚੌਧਰੀ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇੇ ਬੇਟੇ ਅਤੇ ਸਾਬਕਾ ਆਈ ਸੀ ਟੀ ਸਲਾਹਕਾਰ ਮੁਜੀਬ ਵਾਜੇਦ ਜੋਏ, ਬੰਗਲਾਦੇਸ਼ ਦੇ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਸੰਸਥਾ ਦੇ ਜਨਰਲ ਸਕੱਤਰ ਇੰਜੀ: ਮੁਹੰਮਦ ਅਲੀ ਸਿਦਿਕੀ, ਸਾਬਕਾ ਸੰਸਦ ਮੈਂਬਰ ਅਤੇ ਕ੍ਰਿਕਟਰ ਸ਼ਾਕਿਬ ਅਲ ਹਸਨ, ਸਾਬਕਾ ਡਿਪਲੋਮੈਟ ਅਮੀਨੁਲ ਹੱਕ, ਲੇਖਕ ਅੱਬੂ ਹਸਨ ਨੇ ਵੀ ਸੰਬੋਧਨ ਕੀਤਾ।
ਬੰਗਲਾਦੇਸ਼ ਪਰਤਣ ਲਈ ਵਚਨਬੱਧ ਹਾਂ-ਸ਼ੇਖ ਹਸੀਨਾ
ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥ)-ਬੰਗਲਾਦੇਸ਼ ਦੀ ਅਹੁਦੇ ਤੋਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ,ਜੋ ਦੋ ਸਾਲ ਪਹਿਲਾਂ ਬੰਗਲਾਦੇਸ਼ ਛੱਡ ਕੇ ਭਾਰਤ ਆਏ ਸਨ, ਨੇ ਬੁਧਵਾਰ ਨੂੰ ਦਿੱਲੀ ’ਚ ਪਹਿਲੀ ਵਾਰ ਜਨਤਕ ਤੌਰ ’ਤੇ ਸੰਬੋਧਨ ਕੀਤਾ। ਇਹ ਪ੍ਰੋਗਰਾਮ ਦਿੱਲੀ ’ਚ ਫੌਰਨ ਕੋ
ਅਜੀਤ ਡੈਸਕ
06-08-2026