ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ, ਟੀ.ਐਮ.ਸੀ. ਅਤੇ ਬੀ.ਜੇ.ਡੀ. ਨੂੰ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ 37 ਰਾਜ ਸਭਾ ਮੈਂਬਰਾਂ ਨਾਲ ਬੁੱਧਵਾਰ ਨੂੰ ਆਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਸਲਾਹ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਇਕ ਖਤਰਨਾਕ ਥਾਂਅ ਹੈ ਅਤੇ ਸੰਸਦ ਮੈਂਬਰਾਂ ਨੂੰ ਲੁਟੀਅਨ ਜ਼ੋਨ ’ਚ ਸੰਭਲ ਕੇ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਨਾਸ਼ਤੇ ’ਤੇ ਸੰਸਦ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸਦਨ ’ਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇਣ ਅਤੇ 100 ਫ਼ੀਸਦੀ ਹਾਜ਼ਰੀ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਤੋਂ ਸਿੱਖਣ ਦੀ ਲੋੜ ਹੈ ਭਾਵੇਂ ਉਹ ਸੱਤਾ ਧਿਰ ਦੇ ਸੰਸਦ ਮੈਂਬਰ ਹੋਣ ਜਾਂ ਵਿਰੋਧੀ ਧਿਰ ਦੇ। ਮੋਦੀ ਨੇ ਲੁਟੀਅਨ ਜ਼ੋਨ ਦੇ ਮੱਕੜਜਾਲ ਤੋਂ ਬਚ ਕੇ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ (ਸੰਸਦ ਮੈਂਬਰ) ਕਿਸ ਨੂੰ ਮਿਲ ਰਹੇ ਹਨ ਅਤੇ ਕਿਥੇ ਮਿਲ ਰਹੇ ਹਨ ਇਸ ਦਾ ਧਿਆਨ ਰੱਖਣ। ਉਨ੍ਹਾਂ ਮੈਂਬਰਾਂ ਨਾਲ ‘ਜੈਨ ਜ਼ੀ’ ਨੂੰ ਵੀ ਲੈ ਕੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਤੁਸੀਂ ਉਨ੍ਹਾਂ ਦੀ ਸੁਣੋ, ਫਿਰ ਉਹ ਤੁਹਾਡੀ ਸੁਣਨਗੇ। ਮੋਦੀ ਨੇ ਸੰਸਦ ਮੈਂਬਰਾਂ ਨੂੰ ਆਪਣੇ ਲੈਟਰ ਪੈਡ ਦੀ ਦੁਰਵਰਤੋਂ ਨਾ ਕਰਨ, ਫੋਨ ’ਤੇ ਸ਼ਾਲੀਨਤਾ ਰੱਖਣ ਅਤੇ ਵਿਰੋਧੀ ਪਾਰਟੀਆਂ ’ਤੇ ਆਪਣੀ ਗੱਲ ਨਾ ਥੋਪਣ ਦੀ ਵੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲਿਆਂ ’ਚ ਨਿਤਿਨ ਨਬੀਨ, ਸੁਸ਼ਮਿਤਾ ਦੇਵ, ਰਜਿੰਦਰ ਗੁਪਤਾ, ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ ਅਤੇ ਸਵਾਤੀ ਮਾਲੀਵਾਲ ਸਮੇਤ ਤਕਰੀਬਨ ਸਾਰੇ ਨਵੇਂ ਰਾਜ ਸਭਾ ਮੈਂਬਰ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਲੋਕ ਸਭਾ ਦੇ ਨਵੇਂ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਵਲੋਂ ਨਵੇਂ ਰਾਜ ਸਭਾ ਮੈਂਬਰਾਂ ਨਾਲ ਮੁਲਾਕਾਤ
ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ, ਟੀ.ਐਮ.ਸੀ. ਅਤੇ ਬੀ.ਜੇ.ਡੀ. ਨੂੰ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ 37 ਰਾਜ ਸਭਾ ਮੈਂਬਰਾਂ ਨਾਲ ਬੁੱਧਵਾਰ ਨੂੰ ਆਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਸਲਾਹ ਦਿੰਦਿਆਂ ਪ੍ਰਧਾ
ਅਜੀਤ ਡੈਸਕ
06-08-2026