23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਾਕਿ ਦੇ ਰਾਵਲਪਿੰਡੀ ’ਚ ਫ਼ੌਜ ਤਾਇਨਾਤ

ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੰਘੀ ਸਰਕਾਰ ਨੇ ਰਾਵਲਪਿੰਡੀ ’ਚ ਪਾਕਿਸਤਾਨੀ ਫ਼ੌਜ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਅਤੇ ਨਾਰਕੋਟਿਕਸ ਕੰਟਰੋਲ ਮੰਤਰਾਲੇ ਵਲੋਂ ਇਸ ਸੰਬੰਧ ’ਚ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਤਾਇਨਾਤੀ ਪਾਕਿਸਤਾਨ ਦੇ ...

Ad Position 21
No active advertisement
ਅਜੀਤ ਡੈਸਕ 23-08-2026
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੰਘੀ ਸਰਕਾਰ ਨੇ ਰਾਵਲਪਿੰਡੀ ’ਚ ਪਾਕਿਸਤਾਨੀ ਫ਼ੌਜ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਅਤੇ ਨਾਰਕੋਟਿਕਸ ਕੰਟਰੋਲ ਮੰਤਰਾਲੇ ਵਲੋਂ ਇਸ ਸੰਬੰਧ ’ਚ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਤਾਇਨਾਤੀ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 245 ਦੇ ਤਹਿਤ ਅਧਿਕਾਰਤ ਕੀਤੀ ਗਈ ਹੈ। ਨੋਟੀਫ਼ਿਕੇਸ਼ਨ ਅਨੁਸਾਰ ਇਹ ਫ਼ੈਸਲਾ ਲਹਿੰਦੇ ਪੰਜਾਬ ਦੀ ਸੂਬਾਈ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 22 ਜੁਲਾਈ ਨੂੰ ਇਕ ਪੱਤਰ ਰਾਹੀਂ ਕੀਤੀ ਗਈ ਬੇਨਤੀ ਤੋਂ ਬਾਅਦ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਘੀ ਸਰਕਾਰ ਨੇ ਕਿਸੇ ਵੀ ਅਣਚਾਹੇ ਹਾਲਾਤ ਨੂੰ ਰੋਕਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦੇ ਕਿਸੇ ਵੀ ਅਣਚਾਹੇ ਹਲਾਤ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਸੰਵੇਦਨਸ਼ੀਲ ਸੁਰੱਖਿਆ ਡਿਊਟੀਆਂ ਲਈ ਪਾਕਿਸਤਾਨੀ ਫ਼ੌਜ ਦੀਆਂ ਤਿੰਨ ਕੰਪਨੀਆਂ ਦੀ ਤਾਇਨਾਤੀ ਨੂੰ ਅਧਿਕਾਰਤ ਕੀਤਾ ਹੈ। ਇਹ ਤਾਇਨਾਤੀ ਤੁਰੰਤ ਲਾਗੂ ਹੋਵੇਗੀ ਅਤੇ ਅਗਲੇ ਛੇ ਮਹੀਨਿਆਂ ਲਈ ਲਾਗੂ ਰਹੇਗੀ। ਦੱਸਣਯੋਗ ਹੈ ਕਿ ਪਾਕਿ ਅਤੇ ਤੁਰਕੀ ਵਿਚਕਾਰ ਰੱਖਿਆ ਸਹਿਯੋਗ ਨੂੰ ਲੈ ਕੇ ਸ਼ੁਰੂ ਹੋਈ ਨਵੀਂ ਹਲਚਲ ਬਾਰੇ ਜਾਣਕਾਰੀਆਂ ਜਨਤਕ ਹੋਣ ਤੋਂ ਬਾਅਦ ਰਾਵਲਪਿੰਡੀ ’ਚ ਫ਼ੌਜ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਦਰਅਸਲ, ਮੱਕਾ ਰੱਖਿਆ ਸਮਝੌਤੇ ਤੋਂ ਬਾਅਦ ਤੁਰਕੀ ਹਵਾਈ ਸੈਨਾ ਦਾ ਇਕ ਫ਼ੌਜੀ ਟਰਾਂਸਪੋਰਟ ਏ-400 ਐੱਮ ਐਟਲਸ ਜਹਾਜ਼ ਪਾਕਿ ਦੇ ਰਾਵਲਪਿੰਡੀ ’ਚ ਨੂਰ ਖ਼ਾਨ ਏਅਰਬੇਸ ’ਤੇ ਪਹੁੰਚਿਆ ਸੀ। ਰੱਖਿਆ ਸੂਤਰਾਂ ਦੇ ਅਨੁਸਾਰ ਤੁਰਕੀ ਦੇ ਪਾਕਿ ਨੂੰ ਉੱਨਤ ਡਰੋਨ, ਹਥਿਆਰ ਅਤੇ ਹੋਰ ਫ਼ੌਜੀ ਉਪਕਰਨ ਮੁਹੱਈਆ ਕਰਵਾਉਣ ਦਾ ਸ਼ੱਕ ਹੈ। 
Ad Position 22
No active advertisement
ਪਿਛਲੀ ਖ਼ਬਰ ਦਰਦ ਭਰੀ ਖ਼ਾਮੋਸ਼ੀ ਅਗਲੀ ਖ਼ਬਰ ਮਿੰਨੀ ਕਹਾਣੀ ਅਸਲੀ ਘਰ
Ad Position 24