11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਈ.ਆਰ.ਸੀ.ਟੀ.ਸੀ. ਮਾਮਲੇ ’ਚ ਲਾਲੂ, ਰਾਬੜੀ ਤੇ ਤੇਜੱਸਵੀ ਸਮੇਤ 9 ਖ਼ਿਲਾਫ਼ ਦੋਸ਼ ਤੈਅ

ਨਵੀਂ ਦਿੱਲੀ, 10 ਸਤੰਬਰ (ਜਗਤਾਰ ਸਿੰਘ)-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੀ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ। ਆਈ.ਆਰ.ਸੀ.ਟੀ.ਸੀ. ਹਵਾਲਾ ਰਾਸ਼ੀ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਨਵੀਂ ਦਿੱਲੀ, 10 ਸਤੰਬਰ (ਜਗਤਾਰ ਸਿੰਘ)-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੀ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ। ਆਈ.ਆਰ.ਸੀ.ਟੀ.ਸੀ. ਹਵਾਲਾ ਰਾਸ਼ੀ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਤੇ ਤੇਜੱਸਵੀ ਯਾਦਵ ਸਮੇਤ 9 ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ। ਉਨ੍ਹਾਂ ’ਤੇ ਹਵਾਲਾ ਰਾਸ਼ੀ ਐਕਟ ਦੀ ਧਾਰਾ 3 ਤੇ 4 ਦੇ ਤਹਿਤ ਦੋਸ਼ ਲਾਏ ਗਏ ਹਨ। ਦਿੱਲੀ ਰਾਊਜ਼ ਐਵਨਿਊ ਕੋਰਟ ਨੇ ਇਸ ਕੇਸ ਵਿਚ ਹੋਰਨਾ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ । ਮਾਮਲੇ ਦੀ ਅਗਲੀ ਸੁਣਵਾਈ ਅਕਤੂਬਰ ’ਚ ਹੋਵੇਗੀ। ਇਹ ਮਾਮਲੇ ਲਾਲੂ ਯਾਦਵ ਦੇ ਯੂ.ਪੀ.ਏ. ਸਰਕਾਰ ਵਿਚ ਰੇਲ ਮੰਤਰੀ ਰਹਿਣ ਦੇ ਸਮੇਂ ਦਾ ਹੈ। ਦੋਸ਼ ਹੈ ਕਿ ਲਾਲੂ ਦੇ ਕਾਰਜ-ਕਾਲ ਵਿਚ ਆਈ. ਆਰ. ਸੀ. ਟੀ. ਸੀ. ਦੇ 2 ਹੋਟਲਾਂ ਦੇ ਸੰਚਾਲਨ ਦਾ ਠੇਕਾ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਵਿਚ ਕਥਿਤ ਬੇਨਿਯਮੀਆਂ ਦਾ ਦੋਸ਼ ਲੱਗਾ। ਸੀ.ਬੀ.ਆਈ. ਇਸ ਦੇ ਅਪਰਾਧਿਕ ਪਹਿਲੂ ਦੀ ਜਾਂਚ ਕਰ ਰਹੀ ਹੈ ਜਦਕਿ ਈ.ਡੀ. ਨੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਕੇਸ ਚਲਾਇਆ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਿੰਸ ਰਹੀਮ ਆਗਾ ਖ਼ਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਅਗਲੀ ਖ਼ਬਰ ਦੇਸ਼ 1984 ’ਚ ਸਿੱਖਾਂ ਵਿਰੁੱਧ ਕੀਤੇ ਗਏ ‘ਅਣਮਨੁੱਖੀ ਪਾਪ’ ਨੂੰ ਕਦੇ ਨਹੀਂ ਭੁੱਲੇਗਾ-ਭਾਜਪਾ ਮੁਖੀ
Ad Position 24