11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜੰਮੂ ਐਨ.ਸੀ.ਬੀ. ਨੇ ਪੰਜਾਬ ਤੋਂ ਫਰਾਰ ਨਸ਼ਾ ਤਸਕਰ ਮੁੜ ਕੀਤਾ ਗ੍ਰਿਫ਼ਤਾਰ

ਜੰਮੂ, 10 ਸਤੰਬਰ (ਪੀ.ਟੀ.ਆਈ.)-ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜੰਮੂ ਇਕਾਈ ਨੇ ਤਿੰਨ ਦਿਨ ਪਹਿਲਾਂ ਆਪਣੀ ਹਿਰਾਸਤ ਤੋਂ ਫਰਾਰ ਹੋਏ ਇਕ ਨਸ਼ਾ ਤਸਕਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਜੰਮੂ, 10 ਸਤੰਬਰ (ਪੀ.ਟੀ.ਆਈ.)-ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜੰਮੂ ਇਕਾਈ ਨੇ ਤਿੰਨ ਦਿਨ ਪਹਿਲਾਂ ਆਪਣੀ ਹਿਰਾਸਤ ਤੋਂ ਫਰਾਰ ਹੋਏ ਇਕ ਨਸ਼ਾ ਤਸਕਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮੁਲਜ਼ਮ ਨੂੰ ਏਜੰਸੀ, ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਸਾਂਝੀ ਕਾਰਵਾਈ ਵਿਚ ਪੰਜਾਬ ਦੇ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਵਾਮਾ ਜ਼ਿਲ੍ਹੇ ਦੇ ਕਾਕਾਪੋਰਾ ਦਾ ਵਸਨੀਕ ਆਕੀਬ ਬਸ਼ੀਰ 6-7 ਸਤੰਬਰ ਦੀ ਦਰਮਿਆਨੀ ਰਾਤ ਨੂੰ ਨਰਵਾਲ ਵਿੱਚ ਐਨ.ਸੀ.ਬੀ. ਦੀ ਹਿਰਾਸਤ ਤੋਂ ਫਰਾਰ ਹੋ ਗਿਆ ਸੀ। ਐਨ.ਸੀ.ਬੀ. ਨੇ ਇਸ ਤੋਂ ਪਹਿਲਾਂ 3 ਸਤੰਬਰ ਨੂੰ ਸਾਂਬਾ ਜ਼ਿਲ੍ਹੇ ਵਿਚ ਇਕ ਯਾਤਰੀ ਬੱਸ ਤੋਂ 522 ਗ੍ਰਾਮ ਹੈਰੋਇਨ ਸਮੇਤ ਉਸਨੂੰ ਗ੍ਰਿਫ਼ਤਾਰ ਕੀਤਾ ਸੀ।ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਨਾਲ ਨੇੜਲੇ ਤਾਲਮੇਲ ਵਿੱਚ ਐਨ.ਸੀ.ਬੀ. ਨੇ ਬਸ਼ੀਰ ਨੂੰ ਸਫਲਤਾਪੂਰਵਕ ਲੱਭ ਕੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇੱਕ ਬਦਨਾਮ ਨਸ਼ਾ ਤਸਕਰ ਹੈ ਅਤੇ ਜੰਮੂ ਵਿੱਚ ਐਨ.ਸੀ.ਬੀ. ਦੀ ਹਿਰਾਸਤ ਤੋਂ ਫਰਾਰ ਹੋ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਚੀਨ ’ਚ ਮਾਲ-ਵਾਹਕ ਜਹਾਜ਼ ਨੂੰ ਲੱਗੀ ਅੱਗ-25 ਮੌਤਾਂ ਅਗਲੀ ਖ਼ਬਰ ਪ੍ਰਿੰਸ ਰਹੀਮ ਆਗਾ ਖ਼ਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
Ad Position 24