30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੀ.ਜੀ.ਆਈ. ’ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦੀ ਹੋਈ ਜਾਂਚ

ਚੰਡੀਗੜ੍ਹ, 29 ਸਤੰਬਰ (ਮਾਰਕੰਡਾ)-ਕੇਂਦਰੀ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੀ ਜਾਂਚ ਅਤੇ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਦੇ ਆਈ ਸੈਂਟਰ ਵਿਖੇ ਸਖ਼ਤ ਪੁਲਿਸ ਸੁਰੱਖਿਆ ਹੇਠ ਲਿਆਂਦਾ ਗਿਆ ਜਿੱਥੇ ...

Ad Position 21
No active advertisement
ਅਜੀਤ ਡੈਸਕ 30-09-2026

ਚੰਡੀਗੜ੍ਹ, 29 ਸਤੰਬਰ (ਮਾਰਕੰਡਾ)-ਕੇਂਦਰੀ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੀ ਜਾਂਚ ਅਤੇ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਦੇ ਆਈ ਸੈਂਟਰ ਵਿਖੇ ਸਖ਼ਤ ਪੁਲਿਸ ਸੁਰੱਖਿਆ ਹੇਠ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀਆਂ ਅੱਖਾਂ ਨਾਲ ਸੰਬੰਧਿਤ ਮੈਡੀਕਲ ਜਾਂਚ ਕੀਤੀ ਗਈ ਜਦਕਿ ਜਾਂਚ ਤੋਂ ਬਾਅਦ ਡਾਕਟਰਾਂ ਵਲੋਂ ਅਗਲੇ ਇਲਾਜ ਬਾਰੇ ਫ਼ੈਸਲਾ ਕੀਤਾ ਜਾਣਾ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੀ ਪਹੁੰਚਿਆ। ਜਦੋਂ 2 ਸਤੰਬਰ 2026 ਨੂੰ ਹਾਈਕੋਰਟ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਦਰਜ ਕੀਤਾ ਕਿ ਉਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵਿਚ ਤੁਰੰਤ ਲਿਜਾਇਆ ਜਾਵੇ ਅਤੇ ਉੱਥੇ ਉਚਿੱਤ ਇਲਾਜ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਪਹਿਲਾ ਰਾਜੋਆਣਾ ਨੇ ਆਪਣੀਆਂ ਅੱਖਾਂ ਦੀ ਸਰਜਰੀ ਪਟਿਆਲਾ ਦੇ ਆਈ ਹਸਪਤਾਲ ਤੋਂ ਆਪਣੇ ਖ਼ਰਚੇ ’ਤੇ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਪਟੀਸ਼ਨ ਵਿਚ ਦੱਸਿਆ ਗਿਆ ਸੀ ਕਿ ਅੱਖਾਂ ’ਤੇ ਪਹਿਨਣ ਵਾਲੀਆਂ ਪਾਵਰ ਵਾਲੀਆਂ ਐਨਕਾਂ ਕਾਰਨ ਉਨ੍ਹਾਂ ਨੂੰ ਖ਼ਾਰਸ਼ ਅਤੇ ਤਕਲੀਫ਼ ਹੁੰਦੀ ਹੈ ਅਤੇ ਦੋਵੇਂ ਅੱਖਾਂ ਵਿਚ ਮੋਤੀਆਬਿੰਦ ਦੀ ਸਮੱਸਿਆ ਹੋਣ ਦੀ ਗੱਲ ਵੀ ਪਟੀਸ਼ਨ ਵਿਚ ਰੱਖੀ ਗਈ ਸੀ। ਹਾਈਕੋਰਟ ਵਿਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਸੀ ਕਿ ਰਾਜੋਆਣਾ ਨੂੰ ਪੀ.ਜੀ.ਆਈ. ਦੇ ਆਈ ਸੈਂਟਰ ਵਿਚ ਦਿਖਾਇਆ ਜਾਵੇ। ਜਿੱਥੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਰਾਜੋਆਣਾ ਦੇ ਵਕੀਲ ਨੇ ਪੀ.ਜੀ.ਆਈ ਵਿਚ ਜਾਂਚ ਅਤੇ ਇਲਾਜ ਕਰਵਾਉਣ ’ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਹੀ ਸੀ। ਪੀ.ਜੀ.ਆਈ ਦੇ ਮਾਹਿਰ ਡਾਕਟਰ ਨੇ ਰਾਜੋਆਣਾ ਦੀ ਅੱਜ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੀ ਸਥਿਤੀ ਦਾ ਮੁਲਾਂਕਣ ਕਰਨਗੇ ਅਤੇ ਲੋੜ ਅਨੁਸਾਰ ਅਗਲੇ ਇਲਾਜ ਜਾਂ ਸਰਜਰੀ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸੰਬੰਧੀ ਅੰਤਿਮ ਜਾਣਕਾਰੀ ਪੀ.ਜੀ.ਆਈ ਵਲੋਂ ਖ਼ਬਰ ਲਿਖੇ ਜਾਣ ਤੱਕ ਜਾਰੀ ਨਹੀਂ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਅੱਜ ਜਲੰਧਰ ’ਚ ‘ਨਸ਼ਾ ਵਿਰੋਧੀ’ ਰੈਲੀ ਨੂੰ ਕਰਨਗੇ ਸੰਬੋਧਨ ਚਾਰ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦੀ ਹੋਵੇਗੀ ਸਮਾ... ਅਗਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪਾਕਿ ਫ਼ੌਜ ਖ਼ਿਲਾਫ਼ ਭੜਕਿਆ ਲੋਕ ਰੋਹ ਵਾੜ ਹਟਾ ਕੇ ਭਾਰਤ ਨਾਲ ਰਲਣ ਦੀ ਮੰਗ ਤੇਜ਼
Ad Position 24