ਭਵਾਨੀਗੜ੍ਹ, 6 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਘਰਾਚੋਂ ਵਿਖੇ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦੇ ਘਰ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕਰੀਬ ਸਾਢੇ 5 ਵਜੇ ਦੇ ਕਰੀਬ ਦਿੱਲੀ ਨੰਬਰ ਦੀ ਇਕ ਗੱਡੀ ਸਮੇਤ 5 ਗੱਡੀਆਂ ’ਚ ਪੁਲਿਸ ਸਮੇਤ ਓ. ਐਸ.ਡੀ. ਦੇ ਘਰ ਪਹੁੰਚੀਆਂ। ਲੋਕਾਂ ਦੇ ਦੱਸਣ ਅਨੁਸਾਰ ਸੀ. ਬੀ. ਆਈ. ਦੇ ਅਧਿਕਾਰੀ, ਜਿਨ੍ਹਾਂ ’ਚ 2 ਮਹਿਲਾਵਾਂ ਅਤੇ 3 ਪੁਰਸ਼ ਘਰ ਪਹੁੰਚੇ। ਇਸ ਸੰਬੰਧੀ ਭਾਵੇਂ ਸਰਕਾਰੀ ਪੱਧਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਪਰ ਇਹ ਪਤਾ ਲੱਗਾ ਹੈ ਕਿ ਸੀ. ਬੀ. ਆਈ. ਦੇ ਅਧਿਕਾਰੀਆਂ ਦੇ ਆਉਣ ਸਮੇਂ ਘਰ ’ਚ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦੇ ਪਰਿਵਾਰਕ ਮੈਂਬਰ ਹਾਜ਼ਰ ਨਹੀਂ ਸਨ, ਸਿਰਫ਼ ਉਨ੍ਹਾਂ ਦੀ ਸੁਰੱਖਿਆ ਦੇ ਮੈਂਬਰ ਹੀ ਘਰ ’ਚ ਮੌਜੂਦ ਸਨ । ਖ਼ਬਰ ਲਿਖੇ ਜਾਣ ਤੱਕ ਘਰ ’ਚ ਜਾਂਚ ਚੱਲ ਰਹੀ ਸੀ, ਕਿਸੇ ਨੂੰ ਵੀ ਘਰ ਅੰਦਰ ਜਾਣ ਨਹੀਂ ਦਿੱਤਾ ਗਿਆ। ਇਹ ਨਹੀਂ ਪਤਾ ਲੱਗਾ ਕਿ ਸੀ. ਬੀ. ਆਈ. ਅਧਿਕਾਰੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਾਲ ਲੈਕੇ ਆਏ ਹਨ ਜਾਂ ਨਹੀਂ। ਖ਼ਬਰ ਲਿਖ਼ਣ ਤੱਕ ਸੀ.ਬੀ. ਆਈ. ਦੇ ਅਧਿਕਾਰੀ ਘਰ ਅੰਦਰ ਹੀ ਮੌਜੂਦ ਸਨ।
ਪਿੰਡ ਘਰਾਚੋਂ ’ਚ ਮੁੱਖ ਮੰਤਰੀ ਦੇ ਓ.ਐਸ.ਡੀ. ਦੇ ਘਰ ਛਾਪਾ
ਭਵਾਨੀਗੜ੍ਹ, 6 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਘਰਾਚੋਂ ਵਿਖੇ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਦੇ ਘਰ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕਰੀਬ ਸਾਢੇ 5 ਵਜੇ ..
ਅਜੀਤ ਡੈਸਕ
07-10-2026