08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਧਰਨੇ ਤੋਂ ਜਬਰੀ ਹਿਰਾਸਤ ’ਚ ਲਏ ਰਾਹੁਲ, ਪ੍ਰਿਅੰਕਾ ਸਮੇਤ ਹੋਰ ਸੰਸਦ ਮੈਂਬਰ ਕੀਤੇ ਰਿਹਾਅ...

ਨਵੀਂ ਦਿੱਲੀ, 7 ਅਕਤੂਬਰ (ਪੀ.ਟੀ.ਆਈ.)-ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ ਪੁਲਿਸ ਵਲੋਂ ਜ਼ਬਰਦਸਤੀ ਹਟਾਏ ਜਾਣ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਕਈ ਹੋਰ...

Ad Position 21
No active advertisement
ਅਜੀਤ ਡੈਸਕ 08-10-2026

ਨਵੀਂ ਦਿੱਲੀ, 7 ਅਕਤੂਬਰ (ਪੀ.ਟੀ.ਆਈ.)-ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ ਪੁਲਿਸ ਵਲੋਂ ਜ਼ਬਰਦਸਤੀ ਹਟਾਏ ਜਾਣ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ। ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਹੋਰ ਆਗੂ ਕੇਂਦਰੀ ਦਿੱਲੀ ਸਥਿਤ ਸ਼ਾਂਗਰੀ-ਲਾ ਹੋਟਲ ਨੇੜੇ ਗੋਲ ਚੱਕਰ ’ਤੇ ਧਰਨਾ ਦੇ ਰਹੇ ਸਨ। ਪੁਲਿਸ ਵਲੋਂ ਉਨ੍ਹਾਂ ਨੂੰ ਜੰਤਰ-ਮੰਤਰ ਵੱਲ ਜਾਣ ਤੋਂ ਰੋਕ ਦਿੱਤੇ ਜਾਣ ਮਗਰੋਂ ਉਹ ਉੱਥੇ ਹੀ ਧਰਨੇ ’ਤੇ ਬੈਠ ਗਏ। ਪ੍ਰਿਅੰਕਾ ਗਾਂਧੀ ਹੋਰ ਮਹਿਲਾ ਆਗੂਆਂ ਨਾਲ ਸੜਕ ’ਤੇ ਬੈਠੀ ਰਹੀ ਤੇ ਉਨ੍ਹਾਂ ਦੇ ਹੱਥ ’ਚ ਸੰਵਿਧਾਨ ਦੀ ਕਾਪੀ ਸੀ। ਮੌਕੇ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਸਨ। ਪੁਲਿਸ ਨੇ ਪਹਿਲਾਂ ਰਾਹੁਲ ਗਾਂਧੀ ਨੂੰ ਜ਼ਬਰਦਸਤੀ ਹਟਾਇਆ ਤੇ ਉਨ੍ਹਾਂ ਨੂੰ ਮੋਢਿਆਂ ’ਤੇ ਚੁੱਕ ਕੇ ਪੁਲਿਸ ਬੱਸ ’ਚ ਬਿਠਾਇਆ। ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਦੈ ਭਾਨੂ ਚਿਬ ਸਮੇਤ ਕੁਝ ਆਗੂ ਰਾਹੁਲ ਗਾਂਧੀ ਨੂੰ ਲਿਜਾ ਰਹੀ ਬੱਸ ਉੱਪਰ ਚੜ੍ਹ ਗਏ ਜਦਕਿ ਮੁਮਤਾਜ਼ ਪਟੇਲ ਬੱਸ ਦੇ ਬੋਨਟ ’ਤੇ ਬੈਠ ਗਈ। ਪੁਲਿਸ ਨੇ ਆਗੂਆਂ ਨੂੰ ਵੱਖ-ਵੱਖ ਥਾਣਿਆਂ ਵਿੱਚ ਲਿਜਾਇਆ। ਰਾਹੁਲ ਗਾਂਧੀ ਨੂੰ ਬਾਰਾਖੰਬਾ ਰੋਡ ਥਾਣੇ ਅਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਆਗੂਆਂ ਨੂੰ ਛਤਰਸਾਲ ਸਟੇਡੀਅਮ ਲਿਜਾਇਆ ਗਿਆ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਰਾਤ ਕਰੀਬ 8 ਵਜੇ ਪੁਲਿਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਇਮਾਰਤ ਡਿੱਗੀ, ਤਿੰਨ ਦੀ ਮੌਤ, 8 ਜ਼ਖਮੀ ਅਗਲੀ ਖ਼ਬਰ ਐਫ.ਆਈ.ਆਰ. ਜਨਤਕ ਹੋਣ ਨੂੰ ਲੈ ਕੇ ਘੁੰਮਣ ਵਲੋਂ ਅਦਾਲਤ ’ਚ ਪਟੀਸ਼ਨ ਸੀ.ਬੀ.ਆਈ. ਨੂੰ 12 ਤੱਕ ਜਵਾਬ ਦੇਣ ਲਈ ਨੋਟਿਸ
Ad Position 24