08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕੁਲਗਾਮ ’ਚ 5 ਅੱਤਵਾਦੀ ਗ੍ਰਿਫ਼ਤਾਰ- 2 ਪਿਸਤੌਲ, 3 ਗ੍ਰਨੇਡ ਬਰਾਮਦ

ਸ੍ਰੀਨਗਰ, 7 ਅਕਤੂਬਰ (ਏਜੰਸੀ)-ਪੁਲਿਸ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ ਤਿੰਨ ਗ੍ਰਨੇਡ ਬਰਾਮਦ ਕੀਤੇ ਗਏ ...

Ad Position 21
No active advertisement
ਅਜੀਤ ਡੈਸਕ 08-10-2026


ਸ੍ਰੀਨਗਰ, 7 ਅਕਤੂਬਰ (ਏਜੰਸੀ)-ਪੁਲਿਸ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ ਤਿੰਨ ਗ੍ਰਨੇਡ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਉਕਤ ਜ਼ਿਲ੍ਹੇ ’ਚ ਖੇਵਨ ਚੱਡਰ ਇਲਾਕੇ ’ਚੋਂ ਪੰਜ ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਤਜਾਮੁਲ ਹੁਸੈਨ ਮੀਰ (ਗੁਫ਼ਬਾਲ ਦਾ ਵਸਨੀਕ), ਰਹਿਮਤ ਅਲੀ ਨਾਇਕੂ, ਤਹਿਰੀਮ  ਅਹਿਮਦ ਭੱਟ ਤੇ ਮਨਜ਼ੂਰ ਅਹਿਮਦ ਭੱਟ (ਸਾਰੇ ਖਰੇਵਾਨ ਦੇ ਵਸਨੀਕ) ਅਤੇ ਕਿਫ਼ਾਇਤ ਅਹਿਮਦ ਡਾਰ (ਮਾਲਤਲਹਾਮਾ, ਕੁਲਗਾਮ ਦਾ ਵਸਨੀਕ) ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ, ਤਿੰਨ ਮੈਗਜ਼ੀਨ, 40 ਰੌਂਦ (9 ਐਮ.ਐਮ.) ਤੇ ਤਿੰਨ ਗ੍ਰਨੇਡ  ਬਰਾਮਦ ਕੀਤੇ ਗਏ ਹਨ। ਕੁਲਗਾਮ ਥਾਣੇ ’ਚ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਕਾਰਵਾਈ ਦੇ ਵਿਰੋਧ ’ਚ ‘ਆਪ’ ਵਲੋਂ ਸੂਬਾ ਭਰ ’ਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਸਰਕਾਰ ਨੇ ਡੀਲਰਾਂ ਲਈ ਖੰਡ ਭੰਡਾਰਨ ਹੱਦ ਘਟਾ ਕੇ 1,000 ਕੁਇੰਟਲ ਕੀਤੀ
Ad Position 24