12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਟੀਸ਼ਨ ’ਚ ਖਾਮੀਆਂ, ਅੱਜ ਨਹੀਂ ਹੋਵੇਗੀ ਸੁਣਵਾਈ

ਪਟੀਸ਼ਨ ’ਚ ਖਾਮੀਆਂ, ਅੱਜ ਨਹੀਂ ਹੋਵੇਗੀ ਸੁਣਵਾਈ

Ad Position 21
No active advertisement
ਅਜੀਤ ਡੈਸਕ 13-10-2026

ਨਵੀਂ ਦਿੱਲੀ, 12 ਅਕਤੂਬਰ (ਪੀ.ਟੀ.ਆਈ.)-ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਵਲੋਂ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ 10 ਖਾਮੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਅਦਾਲਤੀ ਫੀਸ 220 ਰੁਪਏ ਘੱਟ ਜਮ੍ਹਾਂ ਕਰਵਾਉਣਾ, ਕੁਝ ਪਟੀਸ਼ਨਕਰਤਾਵਾਂ ਦੇ ਵਕਾਲਤਨਾਮੇ ਨਾ ਹੋਣਾ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਘਾਟ ਸ਼ਾਮਿਲ ਹੈ। ਇਨ੍ਹਾਂ ਖਾਮੀਆਂ ਕਾਰਨ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ ਅਤੇ 13 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਨਹੀਂ ਹੋਵੇਗੀ। ਜਾਣਕਾਰੀ ਅਨੁਸਾਰ ਅਦਾਲਤ ਨੇ ਪਟੀਸ਼ਨ ’ਚ 10 ਦੇ ਕਰੀਬ ਇਤਰਾਜ਼ ਦਰਜ ਕੀਤੇ ਹਨ। ਪਟੀਸ਼ਨ ਨਾਲ ਪੁਰਾਣੇ ਫ਼ੈਸਲੇ ਦੀ ਕਾਪੀ ਨੱਥੀ ਨਾ ਹੋਣ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਰਜਿਸਟਰੀ ਵਲੋਂ ਦਰਸਾਈਆਂ ਖਾਮੀਆਂ ਦੂਰ ਹੋਣ ਅਤੇ ਲੋੜੀਂਦੇ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਹੀ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਦੀ ਪ੍ਰਕਿਰਿਆ ਅੱਗੇ ਵਧ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਦੀ ਸ਼ਿਕਾਇਤ ’ਤੇ ਕੇਜਰੀਵਾਲ ਤੇ ਹੋਰਨਾ ਖ਼ਿਲਾਫ਼ ਐਫ.ਆਈ.ਆਰ. ਦਰਜ ਅਗਲੀ ਖ਼ਬਰ ਜ਼ਿਲ੍ਹੇ ’ ਚ ਐੱਸ . ਆਈ . ਆਰ . ਮੁਕੰਮਲ , ਕੁੱਲ 5,32,551 ਵੋਟਰ ਦਰਜ - ਡਿਪਟੀ ਕਮਿਸ਼ਨਰ
Ad Position 24