15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

15 ਸਾਲਾਂ ਬਾਅਦ ਬਾਰ ਕੌਂਸਲ ਆਫ਼ ਇੰਡੀਆ ’ਚ ਪੰਜਾਬ ਦੀ ਮਜ਼ਬੂਤ ਵਾਪਸੀ-ਕਰਨਜੀਤ ਸਿੰਘ ਐਡਵੋਕੇਟ ਮੈਂਬਰ ਚੁਣੇ

ਚੰਡੀਗੜ੍ਹ, 14 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਵਕੀਲ ਭਾਈਚਾਰੇ ਲਈ ਇਹ ਇਤਿਹਾਸਕ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸ੍ਰੀ ਕਰਨਜੀਤ ਸਿੰਘ ਐਡਵੋਕੇਟ, ਅੰਮ੍ਰਿਤਸਰ ਬੀਤੇ ਦਿਨੀਂ ਬਾਰ ਕੌਂਸਲ ਆਫ਼ ਇੰਡੀਆ ਦੇ ਮੈਂਬਰ ਚੁਣੇ ....

Ad Position 21
No active advertisement
ਅਜੀਤ ਡੈਸਕ 15-10-2026

ਚੰਡੀਗੜ੍ਹ, 14 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਵਕੀਲ ਭਾਈਚਾਰੇ ਲਈ ਇਹ ਇਤਿਹਾਸਕ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸ੍ਰੀ ਕਰਨਜੀਤ ਸਿੰਘ ਐਡਵੋਕੇਟ, ਅੰਮ੍ਰਿਤਸਰ ਬੀਤੇ ਦਿਨੀਂ ਬਾਰ ਕੌਂਸਲ ਆਫ਼ ਇੰਡੀਆ ਦੇ ਮੈਂਬਰ ਚੁਣੇ ਗਏ ਹਨ। ਇਸ ਚੋਣ ਨਾਲ ਲਗਭਗ 15 ਸਾਲਾਂ ਬਾਅਦ ਪੰਜਾਬ ਨੂੰ ਬਾਰ ਕੌਂਸਲ ਆਫ਼ ਇੰਡੀਆ ’ਚ ਆਪਣੀ ਨੁਮਾਇੰਦਗੀ ਹਾਸਿਲ ਹੋਈ ਹੈ। ਪਿਛਲੇ ਲਗਭਗ 15 ਸਾਲਾਂ ਤੋਂ ਬਾਰ ਕੌਂਸਲ ਆਫ਼ ਇੰਡੀਆ ’ਚ ਹਰਿਆਣਾ ਦੇ ਮੈਂਬਰ ਹੀ ਨੁਮਾਇੰਦਗੀ ਕਰਦੇ ਰਹੇ ਹਨ। ਕਰਨਜੀਤ ਸਿੰਘ ਦੀ ਚੋਣ ਨਾਲ ਪੰਜਾਬ ਦੇ ਵਕੀਲ ਭਾਈਚਾਰੇ ਦੀ ਆਵਾਜ਼ ਮੁੜ ਕੌਮੀ ਪੱਧਰ ’ਤੇ ਪਹੁੰਚੇਗੀ ਤੇ ਪੰਜਾਬ ਦੇ ਹਿੱਤਾਂ ਨੂੰ ਨਵੀਂ ਮਜ਼ਬੂਤੀ ਮਿਲੇਗੀ। ਕਰਨਜੀਤ ਸਿੰਘ ਦਾ ਬਾਰ ਕੌਂਸਲ ਨਾਲ ਜੁੜਿਆ ਸਫ਼ਰ ਤਜਰਬੇ, ਸਮਰਪਣ ਅਤੇ ਜ਼ਿੰਮੇਵਾਰੀ ਦੀ ਮਿਸਾਲ ਹੈ। ਉਹ ਸਾਲ 2013 ’ਚ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ 31 ਅਗਸਤ 2013 ਤੋਂ 14 ਨਵੰਬਰ 2014 ਤੱਕ ਆਨਰੇਰੀ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਹ 2 ਨਵੰਬਰ 2016 ਤੋਂ 11 ਮਾਰਚ 2018 ਤੱਕ ਉਪ-ਚੇਅਰਮੈਨ ਅਤੇ 5 ਫਰਵਰੀ 2020 ਤੋਂ 13 ਮਾਰਚ 2021 ਤੱਕ ਚੇਅਰਮੈਨ ਰਹੇ। ਇਨ੍ਹਾਂ ਅਹਿਮ ਅਹੁਦਿਆਂ ’ਤੇ ਕੰਮ ਕਰਦਿਆਂ ਉਨ੍ਹਾਂ ਨੇ ਬਾਰ ਕੌਂਸਲ ਦੇ ਪ੍ਰਸ਼ਾਸਕੀ ਕੰਮਕਾਜ ਅਤੇ ਵਕੀਲ ਭਾਈਚਾਰੇ ਨਾਲ ਜੁੜੇ ਮਾਮਲਿਆਂ ’ਚ ਆਪਣਾ ਤਜਰਬਾ ਹਾਸਿਲ ਕੀਤਾ।

Ad Position 22
No active advertisement
ਪਿਛਲੀ ਖ਼ਬਰ ਪਿਤਾ ਵਲੋਂ ਪੰਜਾਬ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਅਗਲੀ ਖ਼ਬਰ ਮਾਨਸਾ ਦੀ ਘਟਨਾ ਬੇਹੱਦ ਦੁਖਦਾਈ, ‘ਆਪ’ ਤੇ ਭਗਵੰਤ ਮਾਨ ਸਰਕਾਰ ਝੋਟਾ ਦੇ ਪਰਿਵਾਰ ਨਾਲ ਖੜ੍ਹੀ ਹੈ-ਬਲਤੇਜ ਪੰਨੂ
Ad Position 24