15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੁੱਕੇਬਾਜ਼ੀ ਦਾ ਕੌਮੀ ਪੱਧਰੀ ਖਿਡਾਰੀ ਸੀ ਝੋਟਾ

ਮਾਨਸਾ, (ਗੁਰਚੇਤ ਸਿੰਘ ਫੱਤੇਵਾਲੀਆ)-ਨਸ਼ਿਆਂ ਵਿਰੁੱਧ ਸੰਘਰਸ਼ ਕਾਰਨ ਚਰਚਿਤ ਹੋਏ ਪਰਵਿੰਦਰ ਸਿੰਘ ਝੋਟਾ (43) ਦੀ ਜ਼ਿੰਦਗੀ ਦਾ ਇਕ ਅਣਗੌਲਿਆ ਪਹਿਲੂ ਉਸ ਦਾ ਸ਼ਾਨਦਾਰ ਖੇਡ ਸਫ਼ਰ ਵੀ ਸੀ। ਉਹ ਸਿਰਫ਼ ਨਸ਼ਿਆਂ ਵਿਰੁੱਧ ...

Ad Position 21
No active advertisement
ਅਜੀਤ ਡੈਸਕ 15-10-2026

ਮਾਨਸਾ, (ਗੁਰਚੇਤ ਸਿੰਘ ਫੱਤੇਵਾਲੀਆ)-ਨਸ਼ਿਆਂ ਵਿਰੁੱਧ ਸੰਘਰਸ਼ ਕਾਰਨ ਚਰਚਿਤ ਹੋਏ ਪਰਵਿੰਦਰ ਸਿੰਘ ਝੋਟਾ (43) ਦੀ ਜ਼ਿੰਦਗੀ ਦਾ ਇਕ ਅਣਗੌਲਿਆ ਪਹਿਲੂ ਉਸ ਦਾ ਸ਼ਾਨਦਾਰ ਖੇਡ ਸਫ਼ਰ ਵੀ ਸੀ। ਉਹ ਸਿਰਫ਼ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਹੀ ਨਹੀਂ ਸਗੋਂ ਕੌਮੀ ਪੱਧਰ ਦਾ ਤਗ਼ਮਾ ਜੇਤੂ ਮੁੱਕੇਬਾਜ਼ ਅਤੇ ਪੜ੍ਹਾਈ ’ਚ ਹੁਸ਼ਿਆਰ ਵਿਦਿਆਰਥੀ ਸੀ। ਪਿਤਾ ਭੀਮ ਸਿੰਘ ਸਾਬਕਾ ਫ਼ੌਜੀ ਅਤੇ ਮਾਤਾ ਅਮਰਜੀਤ ਕੌਰ ਦਾ ਉਹ ਇਕਲੌਤਾ ਪੁੱਤਰ ਸੀ, ਜੋ ਪੜ੍ਹਾਈ ਅਤੇ ਖੇਡਾਂ ਦੋਵਾਂ ’ਚ ਬੇਹੱਦ ਹੁਸ਼ਿਆਰ ਤੇ ਮਿਹਨਤੀ ਸੀ। ਜ਼ਿਕਰਯੋਗ ਹੈ ਕਿ ਝੋਟੇ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਉਸ ਦੇ 9 ਤੇ 6 ਸਾਲ ਦੇ 2 ਪੁੱਤਰ ਹਨ। ਖ਼ਾਲਸਾ ਹਾਈ ਸਕੂਲ ਮਾਨਸਾ ਤੋਂ ਬਾਕਸਿੰਗ ਦੀ ਸਿਖਲਾਈ ਲੈ ਕੇ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮੁਕਾਬਲਿਆਂ ’ਚ ਸੋਨ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਮੁਕਾਬਲਿਆਂ ’ਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ। 12ਵੀਂ ਮੈਡੀਕਲ ਵਿਸ਼ਿਆਂ ਨਾਲ ਕਰਨ ਪਿੱਛੋਂ ਉਸ ਨੇ ਬੀ.ਐੱਸ.ਸੀ. ’ਚ ਦਾਖ਼ਲਾ ਲਿਆ ਪਰ ਬਾਕਸਿੰਗ ਪ੍ਰਤੀ ਜਨੂੰਨ ਉਸ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲੈ ਗਿਆ, ਜਿੱਥੇ ਉਸ ਨੇ ਬੀ.ਏ. ਦੀ ਪੜ੍ਹਾਈ ਨਾਲ ਖੇਡ ਜਾਰੀ ਰੱਖੀ। ਉਹ ਕ੍ਰਿਕਟ ਦਾ ਵੀ ਸ਼ੌਕੀਨ ਸੀ ਅਤੇ ਚੰਗੀਆਂ ਪ੍ਰਾਪਤੀਆਂ ਕਰ ਚੁੱਕਾ ਸੀ। ਅੱਜ-ਕੱਲ੍ਹ ਵੀ ਉਹ ਖ਼ਾਲਸਾ ਸਕੂਲ ਮਾਨਸਾ ਦੇ ਕ੍ਰਿਕਟ ਮੈਦਾਨ ’ਚ ਪਹੁੰਚ ਕੇ ਅਕਸਰ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਾ ਰਹਿੰਦਾ ਸੀ। ਜ਼ਿੰਦਗੀ ਦੀਆਂ ਔਖੀਆਂ ਘੜੀਆਂ ’ਚੋਂ ਲੰਘਦਿਆਂ ਉਸ ਨੇ ਗੁਰਬਾਣੀ ਦਾ ਆਸਰਾ ਲਿਆ ਅਤੇ ਨਸ਼ਿਆਂ ਤੋਂ ਕਿਨਾਰਾ ਕਰ ਲਿਆ। ਫਿਰ ਜਿਸ ਨਸ਼ੇ ਨੇ ਕਦੇ ਉਸ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਸੀ, ਤੋਂ ਹੋਰਨਾਂ ਦੇ ਪੁੱਤਾਂ ਨੂੰ ਬਚਾਉਣ ਲਈ ਉਸ ਨੇ ਮੁਹਿੰਮ ਸ਼ੁਰੂ ਕਰ ਦਿੱਤੀ। ਹੁਣ ਇਕ ਮੈਡੀਕਲ ਸਟੋਰ ਮਾਲਕ ਵਲੋਂ ਚਲਾਈਆਂ ਗੋਲੀਆਂ ਨੇ ਉਸ ਦੀ ਜ਼ਿੰਦਗੀ ਖੋਹ ਲਈ। ਉਸ ਦੇ ਕੋਚ ਰਾਮਨਾਥ ਧੀਰਾ ਨੇ ਕਿਹਾ ਕਿ ਪਰਵਿੰਦਰ ਦੀ ਮੌਤ ਨੇ ਉਸ ਦੇ ਖੇਡ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਵੀ ਮੁੜ ਤਾਜ਼ਾ ਕਰ ਦਿੱਤਾ ਹੈ। 

Ad Position 22
No active advertisement
ਪਿਛਲੀ ਖ਼ਬਰ 208 ਨੰਬਰ ਕੋਠੀ ਸੰਬੰਧੀ ਮਚੀ ਰਹੀ ਹਫੜਾ-ਦਫੜੀ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ
Ad Position 24