17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜਨਤਾ ਜਾਣਦੀ ਹੈ ਕਿ ਤੁਹਾਡੀ ਨਿਗਾਹ ਪੰਜਾਬ ਦੇ ਪਾਣੀਆਂ ’ਤੇ ਹੈ-ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਦੋਸ਼ ਦਿੰਦਿਆਂ ਕਿਹਾ ਕਿ ਪੰਜਾਬ ’ਚ ਅਦਾਨੀ ਬੰਦਰਗਾਹ ਰਾਹੀਂ ਨਸ਼ਾ ਫੈਲਾਉਣਾ, ਪੰਜਾਬ ’ਚ ਗੈਂਗਸਟਰ ਫੈਲਾਉਣ ਵਾਲੇ ਨੂੰ ਸਾਬਰਮਤੀ ਜੇਲ੍ਹ ’ਚ ਪਨਾਹ ਦੇਣਾ ....

Ad Position 21
No active advertisement
ਅਜੀਤ ਡੈਸਕ 17-10-2026

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਦੋਸ਼ ਦਿੰਦਿਆਂ ਕਿਹਾ ਕਿ ਪੰਜਾਬ ’ਚ ਅਦਾਨੀ ਬੰਦਰਗਾਹ ਰਾਹੀਂ ਨਸ਼ਾ ਫੈਲਾਉਣਾ, ਪੰਜਾਬ ’ਚ ਗੈਂਗਸਟਰ ਫੈਲਾਉਣ ਵਾਲੇ ਨੂੰ ਸਾਬਰਮਤੀ ਜੇਲ੍ਹ ’ਚ ਪਨਾਹ ਦੇਣਾ ਅਤੇ 2007-17 ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਾਲ ਮਿਲ ਕੇ ਪੰਜਾਬ ’ਚ ਨਸ਼ਾ ਫੈਲਾਉਣ ਵਾਲੇ ਉਹ ਭਾਵ ਭਾਜਪਾ ਹੀ ਹੈ, ਜੋ ਹੁਣ ਉਸੇ ਪਾਰਟੀ ਨਾਲ ਮਿਲ ਕੇ ਪੰਜਾਬ ’ਚ ਨਸ਼ਾ ਵੇਚ ਕੇ ਫਿਰ ਤੋਂ ਅਰਬਾਂ ਰੁਪਏ ਕਮਾਉਣ ਦੇ ਸੁਪਨੇ ਦੇਖ ਰਹੇ ਹਨ। ਕੇਜਰੀਵਾਲ ਨੇ ਅੱਗੇ ਇਹ ਵੀ ਕਿਹਾ ਕਿ ਅੱਜ ਸਭ ਤੋਂ ਜ਼ਿਆਦਾ ਨਸ਼ਾ ਉਨ੍ਹਾਂ ਰਾਜਾਂ ’ਚ ਹੈ, ਜਿਥੇ ਕਈ ਸਾਲਾਂ ਤੋਂ ਉਨ੍ਹਾਂ (ਭਾਜਪਾ) ਦੀਆਂ ਸਰਕਾਰਾਂ ਹਨ। ਉਨ੍ਹਾਂ ਕਿਹਾ ਕਿ ਜਨਤਾ ਜਾਣਦੀ ਹੈ ਕਿ ਤੁਹਾਡੀ ਗੰਦੀ ਨਿਗਾਹ ਪੰਜਾਬ ਦੇ ਪਾਣੀਆਂ ’ਤੇ ਹੈ, ਪੰਜਾਬ ਯੂਨੀਵਰਸਿਟੀ ’ਤੇ ਹੈ, ਚੰਡੀਗੜ੍ਹ ’ਤੇ ਹੈ। ਤੁਸੀਂ ਫਿਰ ਤੋਂ ਤਿੰਨੇ ਕਾਲੇ ਕਾਨੂੰਨ ਲਿਆਉਣਾ ਚਾਹੁੰਦੇ ਹੋ ਪਰ ਪੰਜਾਬ ਇਹ ਕਦੇ ਹੋਣ ਨਹੀਂ ਦੇਵੇਗਾ।

 

Ad Position 22
No active advertisement
ਪਿਛਲੀ ਖ਼ਬਰ ਨਸ਼ਾ ਮਾਫੀਆ ਖ਼ਿਲਾਫ਼ ਠੋਸ ਕਾਰਵਾਈ ਕਰੇ ਸੂਬਾ ਸਰਕਾਰ-ਨਿਤਿਨ ਨਬੀਨ ਅਗਲੀ ਖ਼ਬਰ ਵੱਖ - ੀਵੱਖ ਜਥੇਬੰਦੀਆਂ ਵਲੋਂ ਮੁਕੰਮਲ ਚੱਕਾ ਜਾਮ ਤੇ ਪ੍ਰਦਰਸ਼ਨ
Ad Position 24