16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਰਕਾਰ ਨੇ ਡੀਜ਼ਲ ਦੀ ਬਰਾਮਦ ’ਤੇ ਟੈਕਸ ਘਟਾਇਆ, ਪੈਟਰੋਲ ’ਤੇ ਵਧਾਇਆ

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਕੇਂਦਰ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ’ਤੇ ਲੱਗਣ ਵਾਲੇ ਟੈਕਸਾਂ ’ਚ ਫੇਰਬਦਲ ਕਰਦਿਆਂ ਡੀਜ਼ਲ ਦੀ ਬਰਾਮਦ ’ਤੇ ਵਿੰਡਫਾਲ ਟੈਕਸ ਘਟਾ ਦਿੱਤਾ ਹੈ, ਜਦਕਿ ...

Ad Position 21
No active advertisement
ਅਜੀਤ ਡੈਸਕ 17-10-2026

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਕੇਂਦਰ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ’ਤੇ ਲੱਗਣ ਵਾਲੇ ਟੈਕਸਾਂ ’ਚ ਫੇਰਬਦਲ ਕਰਦਿਆਂ ਡੀਜ਼ਲ ਦੀ ਬਰਾਮਦ ’ਤੇ ਵਿੰਡਫਾਲ ਟੈਕਸ ਘਟਾ ਦਿੱਤਾ ਹੈ, ਜਦਕਿ ਪੈਟਰੋਲ ਦੀ ਬਰਾਮਦ ’ਤੇ ਟੈਕਸ ਵਧਾ ਦਿੱਤਾ ਗਿਆ ਹੈ। ਨਵੀਆਂ ਦਰਾਂ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪੰਦਰਵਾੜੇ ਲਈ ਲਾਗੂ ਹੋਣਗੀਆਂ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਡੀਜ਼ਲ ਦੀ ਬਰਾਮਦ ’ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ (ਐੱਸ.ਏ.ਈ.ਡੀ.) ਤੇ ਸੜਕ ਤੇ ਬੁਨਿਆਦੀ ਢਾਂਚਾ ਸੈੱਸ ਸਮੇਤ ਕੁੱਲ ਡਿਊਟੀ 16 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 8.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਦੇ ਉਲਟ, ਪੈਟਰੋਲ ਦੀ ਬਰਾਮਦ ’ਤੇ ਲੱਗਣ ਵਾਲੀ ਡਿਊਟੀ 0.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 2.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਦੌਰਾਨ, ਹਵਾਈ ਜਹਾਜ਼ਾਂ ’ਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਬਰਾਮਦ ’ਤੇ ਡਿਊਟੀ 10.5 ਰੁਪਏ ਪ੍ਰਤੀ ਲੀਟਰ ’ਤੇ ਬਰਕਰਾਰ ਰੱਖੀ ਗਈ ਹੈ। ਸਰਕਾਰ ਵੱਲੋਂ ਟੈਕਸ ਦਰਾਂ ’ਚ ਕੀਤਾ ਗਿਆ ਇਹ ਬਦਲਾਅ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ’ਤੇ ਲਾਗੂ ਲੇਵੀਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਨਵੀਆਂ ਦਰਾਂ ਤਹਿਤ ਜਿੱਥੇ ਡੀਜ਼ਲ ਦੀ ਬਰਾਮਦ ’ਤੇ ਟੈਕਸ ਦਾ ਬੋਝ ਘਟੇਗਾ, ਉੱਥੇ ਹੀ ਪੈਟਰੋਲ ਦੀ ਬਰਾਮਦ ’ਤੇ ਪਹਿਲਾਂ ਨਾਲੋਂ ਵੱਧ ਡਿਊਟੀ ਅਦਾ ਕਰਨੀ ਪਵੇਗੀ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੰਸਦ ਮੈਂਬਰ ਸੰਜੈ ਰਾਊਤ ਅਤੇ ਪੱਤਰਕਾਰ ਨਿਖਿਲ ਵਾਗਲੇ ਨੂੰ ਨੋਟਿਸ ਅਗਲੀ ਖ਼ਬਰ ਕੇਂਦਰ ਵਲੋਂ ਨਿੱਜੀ, ਏਡਿਡ ਤੇ ਅਣ-ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਮਰਦਮਸ਼ੁਮਾਰੀ ਡਿਊਟੀ ਲਾਉਣ ਦੀ ਸੂਬਿਆਂ ਨੂੰ ਪ੍ਰਵਾਨਗ...
Ad Position 24