16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰਾਜਬੀਰ ਸਿੰਘ ਘੁੰਮਣ ਸੀ.ਬੀ.ਆਈ. ਅੱਗੇ ਪੇਸ਼ * ਛੇ ਘੰਟੇ ਹੋਈ ਪੁੱਛਗਿੱਛ * ਸੋਮਵਾਰ ਨੂੰ ਮੁੜ ਬੁਲਾਇਆ

ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਕੈਂਪ ਦਫਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਸੰਬੰਧੀ ਜਾਂਚ ਵਿਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਸ਼ੁੱਕਰਵਾਰ ਨੂੰ ਸੀ. ਬੀ. ਆਈ. ....

Ad Position 21
No active advertisement
ਅਜੀਤ ਡੈਸਕ 17-10-2026

ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਕੈਂਪ ਦਫਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਸੰਬੰਧੀ ਜਾਂਚ ਵਿਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਸ਼ੁੱਕਰਵਾਰ ਨੂੰ ਸੀ. ਬੀ. ਆਈ. ਚੰਡੀਗੜ੍ਹ ਦੇ ਦਫਤਰ ਵਿਖੇ ਆਪਣੇ ਕਾਫਲੇ ਸਣੇਂ ਪਹੁੰਚੇ। ਜਿਥੇ ਕਰੀਬ 6 ਘੰਟਿਆਂ ਤੱਕ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਉਹ ਬਾਹਰ ਆਏ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਉਨ੍ਹਾਂ ਨੂੰ ਸੋਮਵਾਰ ਦੁਪਹਿਰ ਨੂੰ ਫਿਰ ਤੋਂ ਪੇਸ਼ ਹੋਣ ਲਈ ਕਿਹਾ ਹੈ। ਪੁੱਛਗਿੱਛ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਏਜੰਸੀ ਵਲੋਂ ਪੁੱਛੇ ਗਏ 40 ਸਵਾਲਾਂ ਚੋਂ ਲਗਭਗ ਸਾਰਿਆਂ ਦਾ ਹੀ ਤਸੱਲੀ ਬਖਸ਼ ਜਵਾਬ ਦਿੱਤਾ ਹੈ। ਉਹਨਾਂ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਬੁਲਾਉਣ ਲਈ ਕਿਹਾ ਹੈ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਰੇ ਹੀ ਜਾਂਚ ਵਿਚ ਸ਼ਾਮਿਲ ਹੋਣਗੇ। ਜਿੰਨੀ ਵਾਰ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਉਨੀ ਵਾਰ ਉਹ ਹਾਜ਼ਰ ਹੋਣਗੇ। ਗੱਲਬਾਤ ਦੌਰਾਨ ਰਾਜਬੀਰ ਸਿੰਘ ਘੁੰਮਣ ਨੇ ਦਾਅਵਾ ਕੀਤਾ ਕਿ ਉਹ ਜਾਂਚ ਵਿਚ ਸ਼ਾਮਿਲ ਹੋ ਕੇ ਕਲੀਨ ਚਿੱਟ ਲੈ ਕੇ ਬਾਹਰ ਆਓਣਗੇ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦਾ ਮਕਸਦ ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨਾ ਹੈ। ਅੱਜ ਇਥੇ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਦੱਸ ਦਈਏ ਕਿ ਰਾਜਬੀਰ ਸਿੰਘ ਘੁੰਮਣ ਸਣੇ 6 ਨਾਮਜ਼ਦ ਤੇ ਹੋਰਨਾਂ ਖਿਲਾਫ 5 ਅਕਤੂਬਰ ਨੂੰ ਸੀ. ਬੀ. ਆਈ. ਦਿੱਲੀ ਵਲੋਂ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਈ-ਮੇਲ ਜ਼ਰੀਏ ਰਾਜਬੀਰ ਸਿੰਘ ਘੁੰਮਣ ਤੇ ਹੋਰਨਾਂ ਨੂੰ ਚੰਡੀਗੜ੍ਹ ਦਫਤਰ ਵਿਖੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਵੀਰਵਾਰ ਦੁਪਹਿਰ ਨੂੰ ਏਜੰਸੀ ਵਲੋਂ ਭੇਜੀ ਗਈ ਈ-ਮੇਲ ਵਿਚ ਰਾਜਬੀਰ ਸਿੰਘ ਘੁੰਮਣ ਨੂੰ ਉਸੇ ਦਿਨ ਸ਼ਾਮ 4 ਵਜੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਸਨ। ਇਸ ਦੇ ਜਵਾਬ ਵਿਚ ਘੁੰਮਣ ਦੀ ਵਕੀਲ ਗਿੰਨੀਜੀਤ ਮਲਹੋਤਰਾ ਨੇ ਪੇਸ਼ ਹੋਣ ਲਈ ਢੁੱਕਵੇਂ ਸਮੇਂ ਦੀ ਮੰਗ ਕੀਤੀ। ਜਿਸ ਤੋਂ ਬਾਅਦ ਦੇਰ ਸ਼ਾਮ ਏਜੰਸੀ ਨੇ ਅਗਲੇ ਦਿਨ 16 ਅਕਤੂਬਰ ਨੂੰ 2.30 ਵਜੇ ਪੇਸ਼ ਹੋਣ ਲਈ ਕਿਹਾ। ਹਾਲਾਂਕਿ ਦੁਬਾਰਾ ਯਾਦ ਦਿਵਾਉਣ ਲਈ ਏਜੰਸੀ ਨੇ ਮੁੜ ਤੋਂ ਇਕ ਸੰਮਨ ਅੱਜ ਸ਼ੁੱਕਰਵਾਰ ਸਵੇਰ ਨੂੰ ਈ-ਮੇਲ ਜ਼ਰੀਏ ਭੇਜਿਆ। ਜਿਸ ਤੋਂ ਬਾਅਦ ਦੁਪਹਿਰ ਕਰੀਬ 2.30 ਵਜੇ ਤੋਂ 3.00 ਵਜੇ ਦੇ ਵਿਚਕਾਰ ਓ. ਐੱਸ. ਡੀ. ਘੁੰਮਣ ਸੈਕਟਰ-30 ਸਥਿਤ ਏਜੰਸੀ ਦੇ ਦਫਤਰ ਵਿਖੇ ਪਹੁੰਚੇ। ਹਾਲਾਂਕਿ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀ ਨੂੰ ਪੁੱਛਗਿੱਛ ਦੌਰਾਨ ਨਾਲ ਬੈਠਣ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਥਿਤ ਤੌਰ ’ਤੇ ਅਹੁਦਿਆਂ ਦੀਆਂ ਨਿਯੁਕਤੀਆਂ, ਸਰਕਾਰੀ ਕਾਰਵਾਈਆਂ, ਨੀਤੀਆਂ, ਟੈਂਡਰਾਂ, ਲਾਇਸੈਂਸਾਂ ਤੇ ਜ਼ਮੀਨ ਨਾਲ ਸੰਬੰਧਿਤ ਮਾਮਲਿਆਂ ਵਿਚ ਗੜਬੜੀਆਂ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਬਾਅਦ ਰਾਜਬੀਰ ਸਿੰਘ ਘੁੰਮਣ ਅਤੇ ਹੋਰ ਪਟੀਸ਼ਨਰਾਂ ਨੂੰ ਰਾਹਤ ਮਿਲੀ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਜਾਂਚ ਏਜੰਸੀਆਂ ਵਲੋਂ ਕੀਤੀ ਜਾ ਰਹੀ ਕਾਰਵਾਈ ਦੇ ਸੰਦਰਭ ਵਿਚ ਇਹ ਮਾਮਲਾ ਚਰਚਾ ਵਿਚ ਹੈ। ਇਸੇ ਮਾਮਲੇ ਨਾਲ ਜੁੜੇ ਕਥਿਤ ਹਵਾਲਾ ਲੈਣ-ਦੇਣ ਦੇ ਪਹਿਲੂ ਦੀ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆ ਮਾਮਲੇ ’ਚ ਕੇਂਦਰ ਵਲੋਂ ਪੰਜਾਬ ਤੋਂ ਰਿਪੋਰਟ ਤਲਬ ਅਗਲੀ ਖ਼ਬਰ ਪੰਜਾਬ ’ਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ-ਮੁੱਖ ਮੰਤਰੀ
Ad Position 24