ਨਵੀਂ ਦਿੱਲੀ, 23 ਅਕਤੂਬਰ (ਪੀ.ਟੀ.ਆਈ)-ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭਾਰਤੀ ਫੌਜ ਦੇ ਸਹਿਯੋਗ ਨਾਲ ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 60 ਹਜ਼ਾਰ ਸਿਵਲ ਡਿਫੈਂਸ ਵਲੰਟੀਅਰਾਂ ਦਾ ਨੈੱਟਵਰਕ ਤਿਆਰ ਕਰਨ ਲਈ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਭਾਰਤੀ ਫੌਜ ਵਲੋਂ ਸਿਵਲ ਡਿਫੈਂਸ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਪ੍ਰੋਜੈਕਟ ਦੇ ਪਹਿਲੇ ਪੜਾਅ ਵਿਚ 600 ਮਾਸਟਰ ਟ੍ਰੇਨਰਾਂ ਨੂੰ ਤਿੰਨ ਦਿਨਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਹਰੇਕ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 50 ਮਾਸਟਰ ਟ੍ਰੇਨਰ ਚੁਣੇ ਗਏ ਹਨ। ਇਨ੍ਹਾਂ ਨੂੰ ਨਵੰਬਰ 2026 ਦੇ ਦੂਜੇ ਹਫ਼ਤੇ ਤੱਕ ਭਾਰਤੀ ਫੌਜ ਦੇ ਨਿਰਧਾਰਤ ਸਿਖਲਾਈ ਕੇਂਦਰਾਂ ’ਚ ਸਿਖਲਾਈ ਦਿੱਤੀ ਜਾਵੇਗੀ। ਹਰੇਕ ਮਾਸਟਰ ਟ੍ਰੇਨਰ ਆਪਣੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ 100 ਵਲੰਟੀਅਰਾਂ ਨੂੰ ਸਿਖਲਾਈ ਦੇਵੇਗਾ। ਇਸ ਦਾ ਉਦੇਸ਼ ਆਧੁਨਿਕ ਤਕਨਾਲੋਜੀ ਅਤੇ ਬਿਹਤਰ ਤਿਆਰੀ ਰਾਹੀਂ ਦੇਸ਼ ਨੂੰ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਬਣਾਉਣਾ ਹੈ। ਇਸ ਯੋਜਨਾ ਵਿਚ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ, ਦਿੱਲੀ, ਮੇਘਾਲਿਆ, ਸਿੱਕਮ, ਅਸਾਮ, ਉੱਤਰ ਪ੍ਰਦੇਸ਼, ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਸ਼ਾਮਿਲ ਹਨ।
ਪੰਜਾਬ ਸਮੇਤ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 60 ਹਜ਼ਾਰ ਸਿਵਲ ਡਿਫੈਂਸ ਵਲੰਟੀਅਰ ਤਿਆਰ ਕਰੇਗਾ ਗ੍ਰਹਿ ਮੰਤਰਾਲਾ
...ਨਵੀਂ ਦਿੱਲੀ, 23 ਅਕਤੂਬਰ (ਪੀ.ਟੀ.ਆਈ)-ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭਾਰਤੀ ਫੌਜ ਦੇ ਸਹਿਯੋਗ ਨਾਲ ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 60 ਹਜ਼ਾਰ ਸਿਵਲ ਡਿਫੈਂਸ
ਅਜੀਤ ਡੈਸਕ
24-10-2026