11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਈ. ਐਨ. ਐਸ. ‘ਬੇਤਵਾ’ ਦੀ ਮੁਰੰਮਤ ਅਤੇ ਆਧੁਨਿਕੀਕਰਨ ਲਈ 498 ਕਰੋੜ ਰੁਪਏ ਦਾ ਕਰਾਰ

ਆਈ. ਐਨ. ਐਸ. ‘ਬੇਤਵਾ’ ਦੀ ਮੁਰੰਮਤ ਅਤੇ ਆਧੁਨਿਕੀਕਰਨ ਲਈ 498 ਕਰੋੜ ਰੁਪਏ ਦਾ ਕਰਾਰ

Ad Position 21
No active advertisement
ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈ. ਐਨ. ਐਸ. ਬੇਤਵਾ ਦੀ ਮੁਰੰਮਤ, ਨਵੀਨੀਕਰਨ ਅਤੇ ਇੰਜਣ ਪ੍ਰਣਾਲੀ ਬਦਲਣ ਲਈ ਕੋਚੀਨ ਸ਼ਿਪਯਾਰਡ ਲਿਮਟਿਡ ਨਾਲ 498.58 ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਮੰਤਰਾਲੇ ਵਲੋਂ ਬੁੱਧਵਾਰ ਨੂੰ ਕੀਤੇ ਗਏ ਇਸ ਸਮਝੌਤੇ ਤਹਿਤ ਬ੍ਰਹਮਪੁੱਤਰ ਸ਼੍ਰੇਣੀ ਦੇ ਗਾਈਡਡ ਮਿਜ਼ਾਈਲ ਫ੍ਰਿਗੇਟ ਆਈ. ਐਨ. ਐਸ. ਬੇਤਵਾ ਦੀ ਪ੍ਰੋਪਲਸ਼ਨ ਪ੍ਰਣਾਲੀ ਵਿਚ ਵੱਡਾ ਬਦਲਾਅ ਕੀਤਾ ਜਾਵੇਗਾ। ਇਸ ਦੇ ਮੌਜੂਦਾ ਭਾਫ਼ ਆਧਾਰਿਤ ਇੰਜਣ ਦੀ ਥਾਂ ਡੀਜ਼ਲ ਇੰਜਣ ਆਧਾਰਿਤ ਪ੍ਰਣਾਲੀ ਲਗਾਈ ਜਾਵੇਗੀ। ਇਸ ਨਾਲ ਜਹਾਜ਼ ਦੀ ਕਾਰਗੁਜ਼ਾਰੀ ਤੇ ਸੰਚਾਲਨ ਸਮਰਥਾ ਵਿਚ ਸੁਧਾਰ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਹਾਜ਼ ਦੀਆਂ ਜੰਗੀ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਧੁਨਿਕ ਹਥਿਆਰ ਪ੍ਰਣਾਲੀ ਵੀ ਸਥਾਪਤ ਕੀਤੀ ਜਾਵੇਗੀ । ਇਸ ਨਾਲ ਜਹਾਜ਼ ਦੀ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਕਾਰਵਾਈਆਂ ਵਿਚ ਪ੍ਰਭਾਵਸ਼ੀਲਤਾ ਵਧੇਗੀ । ਰੱਖਿਆ ਮੰਤਰਾਲੇ ਅਨੁਸਾਰ, ਇਹ ਪ੍ਰਾਜੈਕਟ ਦੇਸ਼ ਦੀ ਜਹਾਜ਼ ਮੁਰੰਮਤ ਅਤੇ ਰੱਖ-ਰਖਾਅ ਸਨਅਤ ਨੂੰ ਨਵੀਂ ਮਜ਼ਬੂਤੀ ਦੇਵੇਗਾ। ਖਾਸ ਕਰਕੇ ਜਟਿਲ ਇੰਜਣ ਪ੍ਰਣਾਲੀਆਂ ਦੇ ਬਦਲਾਅ ਅਤੇ ਜਲ ਸੈਨਾ ਦੇ ਜਹਾਜ਼ਾਂ ਦੇ ਆਧੁਨਿਕੀਕਰਨ ਵਿਚ ਦੇਸੀ ਸਮਰਥਾ ਵਿਕਸਿਤ ਹੋਵੇਗੀ । ਇਸ ਪ੍ਰਾਜੈਕਟ ਵਿੱਚ 50 ਤੋਂ ਵੱਧ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਦੀ ਭਾਗੀਦਾਰੀ ਹੋਣ ਦੀ ਸੰਭਾਵਨਾ ਹੈ । ਇਸ ਨਾਲ ਜਹਾਜ਼ ਨਿਰਮਾਣ ਤੇ ਸਹਾਇਕ ਉਦਯੋਗਾਂ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ । ਮੰਤਰਾਲੇ ਨੇ ਕਿਹਾ ਕਿ ਇਹ ਕਰਾਰ ਸਰਕਾਰ ਦੇ ‘ਆਤਮਨਿਰਭਰ ਭਾਰਤ’ ਤੇ ‘ਮੇਕ ਇਨ ਇੰਡੀਆ’ ਮਿਸ਼ਨ ਨੂੰ ਹੁਲਾਰਾ ਦੇਣ ਦੇ ਨਾਲ ਭਾਰਤ ਦੀ ਸਵਦੇਸ਼ੀ ਰੱਖਿਆ ਸਮਰਥਾ ਨੂੰ ਹੋਰ ਮਜ਼ਬੂਤ ਕਰੇਗਾ ।

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਨੇੜੇ ਪੀ.ਆਰ.ਟੀ.ਸੀ. ਦੀ ਬੱਸ ਹਾਦਸਾਗ੍ਰਸਤ- 3 ਮੌਤਾਂ, 26 ਜ਼ਖ਼ਮੀ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਐਲਾਨਿਆ
Ad Position 24