23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭਾਰਤ ਏਸ਼ੀਆ ’ਚ ਤੀਜਾ ਸਭ ਤੋਂ ਸ਼ਕਤੀਸ਼ਾਲੀ ਦੇਸ਼

ਭਾਰਤ ਏਸ਼ੀਆ ’ਚ ਤੀਜਾ ਸਭ ਤੋਂ ਸ਼ਕਤੀਸ਼ਾਲੀ ਦੇਸ਼

Ad Position 21
No active advertisement
ਅਜੀਤ ਡੈਸਕ 24-11-2026

ਨਵੀਂ ਦਿੱਲੀ, 23 ਨਵੰਬਰ (ਪੀ.ਟੀ.ਆਈ.)-ਲੋਵੀ ਇੰਸਟੀਚਿਊਟ ਦੇ ‘ਏਸ਼ੀਆ ਪਾਵਰ ਇੰਡੈਕਸ 2026 ਅਨੁਸਾਰ ਭਾਰਤ ਨੇ ਏਸ਼ੀਆ ’ਚ ਤੀਜੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ ਤੇ ਇਕ ਪ੍ਰਮੁੱਖ ਸ਼ਕਤੀ ਵਜੋਂ ਉੱਭਰਿਆ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਖੇਤਰੀ ਆਗੂ ਦਾ ਦਰਜਾ ਦਿੱਤਾ ਗਿਆ ਹੈ। ਸੂਚਕਅੰਕ 2026 ’ਚ ਭਾਰਤ ਦੇ ਸ਼ਕਤੀ ਸਕੋਰ ’ਚ 0.5 ਅੰਕਾਂ ਦਾ ਸੁਧਾਰ ਹੋਇਆ ਹੈ, ਜਿਸ ਨਾਲ ਇਹ 40.5 ’ਤੇ ਪਹੁੰਚ ਗਿਆ ਹੈ, ਇਸ ਦਾ ਕਾਰਨ ਏਸ਼ੀਆ ’ਚ ਭਾਰਤ ਦੁਆਰਾ ਨਿਭਾਈ ਗਈ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਹੈ। ਚੀਨ ਅਤੇ ਭਾਰਤ ਦੇ ਸ਼ਕਤੀ ਸਕੋਰਾਂ ਵਿਚਕਾਰਲਾ ਪਾੜਾ 2018 ਤੋਂ ਬਾਅਦ ਹੁਣ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਸੂਚਕਾਂਕ (ਇੰਡੈਕਸ) ਅਨੁਸਾਰ ਅਮਰੀਕਾ ਅਤੇ ਚੀਨ ‘ਏਸ਼ੀਆ ’ਚ 2026 ਦੀਆਂ ਮਹਾਂਸ਼ਕਤੀਆਂ’ ਹਨ, ਜਿਨ੍ਹਾਂ ਦੇ ਸਕੋਰ 100 ’ਚੋਂ ਕ੍ਰਮਵਾਰ 78.9 ਅਤੇ 73.6 ਹਨ। ਭਾਰਤ ਨੇ ਇਸ ਸਾਲ ਏਸ਼ੀਆ ’ਚ ਵਧੇਰੇ ਪ੍ਰਭਾਵਸ਼ਾਲੀ ਬਣ ਕੇ ਆਪਣੀ ‘ਪ੍ਰਮੁੱਖ ਸ਼ਕਤੀ’ ਵਜੋਂ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਖੇਤਰੀ ਰੱਖਿਆ ਸਹਿਯੋਗ ’ਚ ਵਾਧੇ ਅਤੇ ਦੱਖਣ-ਪੂਰਬੀ ਏਸ਼ੀਆ ਨੂੰ ‘ਬ੍ਰਹਮੋਸ’ ਮਿਜ਼ਾਈਲਾਂ ਦੀ ਵਿਕਰੀ ਨੇ ਭਾਰਤ ਦੇ ਰੱਖਿਆ ਨੈੱਟਵਰਕਾਂ ਨੂੰ ਮਜ਼ਬੂਤ ਕੀਤਾ ਹੈ। ਨਾਲ ਹੀ, ਵਪਾਰ ਅਤੇ ਨਿਵੇਸ਼ ਦੇ ਸਥਿਰ ਸੰਬੰਧਾਂ ਨੇ ਭਾਰਤ ਨੂੰ ਉਨ੍ਹਾਂ ਕੁਝ ਦੇਸ਼ਾਂ ’ਚ ਸ਼ਾਮਿਲ ਕਰ ਦਿੱਤਾ ਹੈ, ਜਿਨ੍ਹਾਂ ਦੇ ਆਰਥਿਕ ਸੰਬੰਧਾਂ ’ਚ ਕੋਈ ਕਮਜ਼ੋਰੀ ਨਹੀਂ ਆਈ। ‘ਏਸ਼ੀਆ ਪਾਵਰ ਇੰਡੈਕਸ 2026’ ’ਚ ਕਿਹਾ ਗਿਆ ਹੈ ਕਿ ਭਾਰਤ ਦਾ ਕੂਟਨੀਤਕ ਪ੍ਰਭਾਵ ਕਾਇਮ ਰਿਹਾ, ਕਿਉਂਕਿ ਮਾਹਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੀ ਜਿਨਪਿੰਗ ਤੋਂ ਬਾਅਦ ਦੂਜਾ ਸਭ ਤੋਂ ਪ੍ਰਭਾਵਸ਼ਾਲੀ ਖੇਤਰੀ ਆਗੂ ਮੰਨਿਆ ਹੈ। ਹਾਲਾਂਕਿ, ਖਾੜੀ ਸੰਕਟ ਦੌਰਾਨ ਭਾਰਤ ਦੀ ਘੱਟ ਸਰਗਰਮੀ ਨੇ ਉਨ੍ਹਾਂ ਦੀ ਵਿਸ਼ਵ ਪੱਧਰੀ ਅਗਵਾਈ ਬਾਰੇ ਧਾਰਨਾਵਾਂ ’ਤੇ ਕੁਝ ਅਸਰ ਪਾਇਆ ਹੈ। ਸਾਲ 2026 ’ਚ ਭਾਰਤ ਨੇ ਸਭ ਤੋਂ ਵੱਧ ਤਰੱਕੀ ਸੱਭਿਆਚਾਰਕ ਪ੍ਰਭਾਵ (+2.3) ਦੇ ਖੇਤਰ ’ਚ ਕੀਤੀ ਹੈ। ਦੂਜੇ ਪਾਸੇ ਆਰਥਿਕ ਸਮਰੱਥਾ (-0.7) ਦੇ ਮਾਮਲੇ ’ਚ ਇਸ ਨੂੰ ਸਭ ਤੋਂ ਵੱਧ ਅੰਕਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ, ਰੱਖਿਆ ਨੈੱਟਵਰਕਾਂ (+2.1), ਭਵਿੱਖ ਦੇ ਸਰੋਤਾਂ (+1.2) ਅਤੇ ਫ਼ੌਜੀ ਸਮਰੱਥਾ (+0.5) ’ਚ ਸੂਚਕਾਂਕ ਦੇ ਨਤੀਜਿਆਂ ਅਨੁਸਾਰ ਆਰਥਿਕ ਸਮਰੱਥਾ ’ਚ ਕੁਝ ਕਮੀ ਆਉਣ ਅਤੇ ਅੰਦਰੂਨੀ ਚੁਣੌਤੀਆਂ ’ਤੇ ਕੇਂਦਰਿਤ ਸਾਲ ਦੇ ਬਾਵਜੂਦ, ਭਾਰਤ ਨੇ ਏਸ਼ੀਆ ’ਚ ਕਿਤੇ ਵੱਧ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ। ‘ਲੋਵੀ ਇੰਸਟੀਚਿਊਟ ਏਸ਼ੀਆ ਪਾਵਰ ਇੰਡੈਕਸ 2026’ ਏਸ਼ੀਆ ’ਚ ਤਾਕਤ ਦਾ ਜਾਇਜ਼ਾ ਲੈਣ ਲਈ 131 ਸੂਚਕਾਂ ਦੇ ਆਧਾਰ ’ਤੇ 27 ਦੇਸ਼ਾਂ ਤੇ ਖੇਤਰਾਂ ਦੀ ਦਰਜਾਬੰਦੀ ਕਰਦਾ ਹੈ। ਸੂਚਕਅੰਕ ਅਨੁਸਾਰ ਅਮਰੀਕਾ ਅਤੇ ਚੀਨ ਵਿਚਕਾਰ ਤਾਕਤ ਦੇ ਅੰਤਰ ’ਚ ਸਿਰਫ਼ 5.3 ਅੰਕਾਂ ਦਾ ਫਰਕ ਰਹਿ ਗਿਆ ਹੈ। 2018 ’ਚ ਇਸ ਇੰਡੈਕਸ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਘੱਟ ਅੰਤਰ ਹੈ। ਫ਼ੌਜੀ ਸਮਰੱਥਾ ਦੇ ਮਾਮਲੇ ’ਚ ਵੀ ਇਹ ਅੰਤਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਅਮਰੀਕਾ ਦੇ ਕੂਟਨੀਤਕ ਪ੍ਰਭਾਵ ’ਚ 6 ਅੰਕਾਂ ਦੀ ਗਿਰਾਵਟ ਆਈ ਹੈ ਅਤੇ ਇਹ 76.7 ’ਤੇ ਆ ਗਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ ਤੇ ਲਗਾਤਾਰ ਚੌਥੇ ਸਾਲ ਅਜਿਹੀ ਕਮੀ ਦੇਖੀ ਗਈ ਹੈ। ਇਸ ਦੇ ਕਾਰਨਾਂ ’ਚ ਈਰਾਨ ਨਾਲ ਜੁੜੇ ਹਾਲਾਤ, ਸਜ਼ਾਤਮਕ ਟੈਰਿਫ (ਸ਼ੁਲਕ) ਅਤੇ ਦੱਖਣੀ ਕੋਰੀਆ ਨਾਲ ਫ਼ੌਜੀ ਅਭਿਆਸਾਂ ਨੂੰ ਘਟਾਉਣ ਦੀਆਂ ਮੰਗਾਂ ਸ਼ਾਮਿਲ ਹਨ। ਸੱਤਾਧਾਰੀ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ਦੀ ਬਿਹਤਰ ਦਰਜਾਬੰਦੀ ਨੇ ਕਾਂਗਰਸ ਪਾਰਟੀ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦਾ ਭਵਿੱਖ ਇਕ ਤਬਾਹੀ ਹੋ ਸਕਦਾ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਭਵਿੱਖ ਸੁਰੱਖਿਅਤ ਅਤੇ ਖੁਸ਼ਹਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ‘ਝੂਠ ਦੀ ਗੂੰਜ’ ਨੂੰ ਹੁਣ ਅਸਲੀਅਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਵਿਨੋਦ ਤਾਵੜੇ ਨੇ ਵੀ ਭਾਰਤੀ ਅਰਥਵਿਵਸਥਾ ਬਾਰੇ ਵਿਰੋਧੀ ਧਿਰ ਦੀ ਆਲੋਚਨਾ ਦਾ ਜਵਾਬ ਦੇਣ ਲਈ ਇਸ ਸੂਚਕਅੰਕ ਦਾ ਹਵਾਲਾ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਦੀ ਸੋਚ ਗੁਰਬਾਣੀ ਤੋਂ ਮਿਲਦੀ ਹੈ-ਮੋਦੀ ਅਗਲੀ ਖ਼ਬਰ ਸਿੰਧ ਦੀ ਵੰਡ ਦੇ ਪ੍ਰਸਤਾਵਾਂ ਖ਼ਿਲਾਫ਼ ਕਰਾਚੀ ਸਮੇਤ ਪੂਰੇ ਸੂਬੇ ’ਚ ਰੋਸ ਪ੍ਰਦਰਸ਼ਨ
Ad Position 24