ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਇਕ ਅੱਧਖੜ ਉਮਰ ਦੇ ਵਿਅਕਤੀ ਵਲੋਂ ਲਾਇਸੰਸੀ ਪਿਸਤੌਲ ਨਾਲ ਆਪਣੇ ਘਰ ਰੱਖੇ 2 ਪਾਲਤੂ ਕੁੱਤਿਆਂ ਤੇ ਆਪਣੀ ਬਜ਼ੁਰਮ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਫਿਰ ਇਸ ਵਿਅਕਤੀ ਨੇ ਘਰ ਦੇ ਬਾਹਰ ਜਾ ਕੇ ਖਾਲੀ ਪਲਾਟ ’ਚ ਆਪਣੇ ਵੀ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ । ਇਹ ਘਟਨਾ ਅੱਜ ਇਥੇ ਅਜਨਾਲਾ ਰੋਡ ’ਤੇ ਪੈਂਦੇ ਛਾਉਣੀ ਥਾਣੇ ਦੇ ਖੇਤਰ ਜੂਝਾਰ ਸਿੰਘ ਐਵੀਨਿਊ ਗਲੀ ਨੰਬਰ 2 ਦੀ ਹੈ। ਮ੍ਰਿਤਕ ਵਿਅਕਤੀ ਦੀ ਸ਼ਨਾਖਤ ਹਰਪ੍ਰੀਤ ਸਿੰਘ (50) ਪੁੱਤਰ ਪ੍ਰਿਤਪਾਲ ਸਿੰਘ ਤੇ ਉਸਦੀ ਮਾਤਾ ਭੁਪਿੰਦਰ ਕੌਰ (72) ਵਜੋਂ ਹੋਈ ਹੈ । ਇਹ ਪਰਿਵਾਰ ਦਾ ਘਰ 2 ਮੰਜ਼ਿਲਾ ਹੈ, ਜਿਥੇ ਉਪਰਲੀ ਮੰਜ਼ਿਲ ’ਤੇ ਵਿਦੇਸ਼ ਤੋਂ ਪਰਤਿਆ ਇਹ ਵਿਅਕਤੀ ਆਪਣੀ ਮਾਤਾ ਨਾਲ ਰਹਿੰਦਾ ਸੀ, ਜਦੋਂ ਕਿ ਉਸਦੀ ਛੋਟੀ ਭਰਜਾਈ ਆਪਣੇ ਬੱਚਿਆਂ ਨਾਲ ਕੋਠੀ ਦੇ ਹੇਠਲੇ ਹਿੱਸੇ ’ਚ ਰਹਿੰਦੀ ਸੀ । ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦਾ ਵੀ ਆਦੀ ਸੀ ਅਤੇ ਘਰ ’ਚ ਕਲੇਸ਼ ਵੀ ਰਹਿੰਦਾ ਸੀ । ਏ.ਸੀ.ਪੀ. (ਪੱਛਮੀ) ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰ ਦੀ ਹੈ ਜਿਸ ਬਾਰੇ ਪਤਾ ਲਗਣ ’ਤੇ ਉਹ ਟੀਮ ਨਾਲ ਪੁੱਜੇ, ਪੁਲਿਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਈ ਹੈ । ਪੁਲਿਸ ਵਲੋਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ । ਮ੍ਰਿਤਕ ਵਿਅਕਤੀ ਦੀ ਭਾਬੀ ਮੀਨੂੰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਟਨਾ ਵੇਲੇ ਆਪਣੇ ਬੱਚਿਆਂ ਨਾਲ ਸੁੱਤੀ ਹੋਈ ਸੀ ਤੇ ਉਸਨੂੰ ਨਹੀਂ ਪਤਾ ਚਲਿਆ ਕਿ ਇਹ ਘਟਨਾ ਕਿਵੇਂ ਵਾਪਰੀ ।
ਬਜ਼ੁਰਗ ਮਾਂ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਇਕ ਅੱਧਖੜ ਉਮਰ ਦੇ ਵਿਅਕਤੀ ਵਲੋਂ ਲਾਇਸੰਸੀ ਪਿਸਤੌਲ ਨਾਲ ਆਪਣੇ ਘਰ ਰੱਖੇ 2 ਪਾਲਤੂ ਕੁੱਤਿਆਂ ਤੇ ਆਪਣੀ ਬਜ਼ੁਰਮ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਫਿਰ ਇਸ ਵਿਅਕਤੀ ਨੇ ਘਰ ਦੇ ਬਾਹਰ ਜਾ ਕੇ ਖਾਲੀ ਪਲਾਟ ’ਚ ਆਪਣੇ ਵੀ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ । ਇਹ ਘਟਨਾ ਅੱਜ ਇਥੇ ਅਜਨਾਲਾ ਰੋਡ ’ਤੇ ਪੈਂਦੇ ਛਾਉਣੀ ਥਾਣੇ...
ਅਜੀਤ ਡੈਸਕ
25-11-2026